HSGPC

HSGPC: ਜਨਵਰੀ ਮਹੀਨੇ ਹੋਣਗੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ

ਚੰਡੀਗੜ੍ਹ, 5 ਨਵੰਬਰ 2024: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੀਆਂ ਆਮ ਚੋਣਾਂ ਕਰਵਾਉਣ ਸਬੰਧੀ ਸਾਰੀਆਂ ਤਿਆਰੀਆਂ ਜਾਰੀ ਹਨ। ਕਮੇਟੀ ਲਈ ਚਾਲੀ ਵਾਰਡ ਬਣਾਏ ਗਏ ਹਨ ਅਤੇ ਲਗਭਗ ਦੋ ਲੱਖ ਚੁਰਾਸੀ ਹਜ਼ਾਰ ਸਿੱਖਾਂ ਨੇ ਉਕਤ ਚੋਣਾਂ ਲਈ ਵੋਟਰ ਸੂਚੀ ‘ਚ ਆਪਣੇ ਨਾਮ ਦਰਜ ਕਰਵਾਏ ਹਨ।

ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਚ.ਐਸ. ਭੱਲਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵੀ ਯੋਗ ਵਿਅਕਤੀ ਅੱਜ ਤੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ‘ਚ ਆਪਣਾ ਨਾਮ ਵੋਟਰ ਵਜੋਂ ਦਰਜ ਨਹੀਂ ਕਰਵਾ ਸਕਿਆ ਹੈ, ਉਹ ਵੋਟਰ ਸੂਚੀ ‘ਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ |

ਵੋਟਰ ਸੂਚੀ ‘ਚ ਨਾਮ ਸ਼ਾਮਲ ਕਰਨ ਲਈ ਦਰਖਾਸਤ (ਇਸ ਦਫ਼ਤਰ ਵੱਲੋਂ ਚੋਣ ਸ਼ਡਿਊਲ ਜਾਰੀ ਹੋਣ ਤੱਕ) ਸਬੰਧਤ ਵਾਰਡ ਦੇ ਸਬੰਧਤ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਵਾਈ ਜਾ ਸਕਦੀ ਹੈ ਅਤੇ ਉਸ ਤੋਂ ਬਾਅਦ ਚੋਣਾਂ ਮੁਕੰਮਲ ਹੋਣ ਤੱਕ ਬਿਨੈ-ਪੱਤਰ ਸਬੰਧਤ ਡਿਪਟੀ ਕਮਿਸ਼ਨਰ ਕੋਲ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦਾ ਚੋਣ ਪ੍ਰੋਗਰਾਮ ਜਨਵਰੀ, 2025 ਦੇ ਮਹੀਨੇ ‘ਚ ਕਰਵਾਏ ਜਾਣ ਦੀ ਸੰਭਾਵਨਾ ਹੈ ਅਤੇ ਚੋਣ ਪ੍ਰੋਗਰਾਮ ਜਾਰੀ ਕਰਦਿਆਂ ਚੋਣਾਂ ਦੀ ਸਹੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ।

Scroll to Top