ਚੰਡੀਗੜ੍ਹ , 09 ਮਈ 2025: ਪਾਕਿਸਤਾਨ ਤੋਂ ਲਗਾਤਾਰ ਹੋ ਰਹੇ ਹਵਾਈ ਹਮਲਿਆਂ ਕਾਰਨ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਰਾਤ ਨੂੰ ਜੰਮੂ ਅਤੇ ਪੰਜਾਬ ਜਾਣ ਵਾਲੀਆਂ ਆਪਣੀਆਂ ਸਾਰੀਆਂ ਬੱਸਾਂ ਨੂੰ ਫਿਲਹਾਲ ਰੋਕ ਦਿੱਤਾ ਦਿੱਤਾ ਹੈ। ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ ਅਤੇ ਜੰਮੂ ਲਈ ਰਾਤ ਨੂੰ ਜਾਣ ਵਾਲੀਆਂ ਬੱਸਾਂ ਨਹੀਂ ਚੱਲਣਗੀਆਂ।
ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਤੋਂ ਇਨ੍ਹਾਂ ਰੂਟਾਂ ‘ਤੇ ਲਗਭਗ 20 ਤੋਂ 25 ਬੱਸਾਂ ਚੱਲਦੀਆਂ ਹਨ। ਹਾਲਾਂਕਿ, ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਦੁਪਹਿਰ ਵੇਲੇ ਬੱਸ ਸੇਵਾਵਾਂ ਆਮ ਵਾਂਗ ਚੱਲਣਗੀਆਂ। ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਕਟੜਾ ਜਾਣ ਵਾਲੀਆਂ ਬੱਸਾਂ ਹੁਣ ਸਿਰਫ਼ ਜੇਸੂਰ ਤੱਕ ਹੀ ਜਾਣਗੀਆਂ। HRTC ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਉਸ ਅਨੁਸਾਰ ਬਣਾਉਣ।
ਇਸ ਸੰਬੰਧੀ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਐੱਮਡੀ ਨਿਪੁਣ ਜਿੰਦਲ ਵੱਲੋਂ ਇਸਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਵਾਰੀਆਂ ਦੀ ਸੁਰੱਖਿਆ ਲਈ ਇਹ ਕਦਮ ਚੁੱਕਿਆ ਹੈ। ਬੱਸ ਸੇਵਾਵਾਂ ਮੁੜ ਸ਼ੁਰੂ ਕਰਨ ਬਾਰੇ ਜਾਣਕਾਰੀ ਛੇਤੀ ਹੀ ਯਾਤਰੀਆਂ ਨੂੰ ਦਿੱਤੀ ਜਾਵੇਗੀ।
Read More: Operation Sindoor : ਪੰਜਾਬ ਤੋਂ ਬਾਅਦ ਹੁਣ ਹਰਿਆਣਾ ਨੇ ਵੀ ਚੁੱਕਿਆ ਅਹਿਮ ਕਦਮ, ਅੰਬਾਲਾ ‘ਚ ਹੋ ਰਹੀ ਚੈਕਿੰਗ