4 ਮਈ 2025: ਹਿਮਾਚਲ (himachal) ਵਿੱਚ HRTC ਕੰਡਕਟਰ ‘ਤੇ ਪੰਜਾਬ ਦੇ ਨੌਜਵਾਨਾਂ ਨੇ ਹਮਲਾ ਕੀਤਾ । ਦੱਸ ਦੇਈਏ ਕਿ ਪੰਜਾਬ ਦੇ ਨੌਜਵਾਨਾਂ ਨੇ ਕੰਡਕਟਰ (conducter) ਨਾਲ ਕੁੱਟਮਾਰ ਕੀਤੀ ਹੈ ਜਿਸ ਦੀ ਵੀਡੀਓ ਵੀ ਕਾਫੀ ਤੇਜੀ ਨਾਲ ਸੋਸ਼ਲ ਮੀਡਿਆ ਤੇ ਵਾਇਰਲ(social media) ਹੋ ਰਹੀ ਹੈ| ਦੱਸ ਦੇਈਏ ਕਿ ਇਹ ਹਮਲਾ ਕੰਡਕਟਰ (conducter) ‘ਤੇ ਸ਼ਨੀਵਾਰ ਨੂੰ ਪਿੰਜੌਰ-ਨਾਲਾਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਕੀਤਾ ਗਿਆ। ਇਹ ਘਟਨਾ ਮਾਧਵਾਲਾ ਨੇੜੇ ਵਾਪਰੀ। ਪੰਜਾਬ ਦੇ ਕੁਝ ਨੌਜਵਾਨਾਂ ਨੇ ਨਾਲਾਗੜ੍ਹ ਡਿਪੂ ਦੀ ਬੱਸ ਰੋਕ ਲਈ ਅਤੇ ਹਮਲਾਵਰਾਂ ਨੇ ਕੰਡਕਟਰ (conducter) ਕੁਲਦੀਪ ਕੁਮਾਰ ਨੂੰ ਬੱਸ ਤੋਂ ਉਤਾਰ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਕੰਡਕਟਰ (conducter) ਦੀ ਵਰਦੀ ਪਾੜ ਦਿੱਤੀ ਅਤੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਕੰਡਕਟਰ ਕੁਲਦੀਪ ਕੁਮਾਰ ਨੇ ਕਿਹਾ ਕਿ ਇਹ ਹਮਲਾ ਪੁਰਾਣੇ ਝਗੜੇ ਦਾ ਨਤੀਜਾ ਹੈ। 1 ਮਈ ਨੂੰ ਨੰਗਲ ਬੱਸ ਅੱਡੇ ‘ਤੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨਾਲ ਪਰਚੀਆਂ ਜਾਰੀ ਕਰਨ ਨੂੰ ਲੈ ਕੇ ਝਗੜਾ ਹੋਇਆ ਸੀ। ਹਮਲਾਵਰ ਉਸ ਘਟਨਾ ਦਾ ਬਦਲਾ ਲੈਣ ਲਈ ਆਏ ਸਨ।
ਪਿੰਜੌਰ ਪੁਲਿਸ ਸਟੇਸ਼ਨ ਵਿੱਚ ਐਫ.ਆਈ.ਆਰ.
ਕੁਲਦੀਪ ਅਨੁਸਾਰ ਹਮਲਾਵਰ ਇੱਕ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਹਰਿਆਣਾ ਤੋਂ ਹਿਮਾਚਲ ਜਾ ਰਹੀ ਇੱਕ ਬੱਸ ਨੂੰ ਰੋਕਿਆ ਅਤੇ ਹਮਲਾ ਕਰਕੇ ਭੱਜ ਗਏ। ਕੰਡਕਟਰ (conducter) ਨੇ ਇਸ ਮਾਮਲੇ ਵਿੱਚ ਪਿੰਜੌਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਹਮਲਾਵਰ ਮੌਕੇ ਤੋਂ ਭੱਜ ਗਏ।
Read More: ਪੰਜਾਬ ‘ਚ ਨਹੀਂ ਚੱਲਣਗੀਆਂ HRTC ਦੀਆਂ ਬੱਸਾਂ, ਹਿਮਾਚਲ ਦੇ ਡਿਪਟੀ CM ਨੇ ਰੱਖੀ ਇਹ ਮੰਗ