ਹਿਮਾਚਲ ਪ੍ਰਦੇਸ਼, 17 ਮਈ 2025: HPBOSE 12th Result 2025: ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਵੱਲੋਂ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਸਾਲਾਨਾ ਪ੍ਰੀਖਿਆ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਪ੍ਰੀਖਿਆ ਦਾ ਨਤੀਜਾ 83.16 ਪ੍ਰਤੀਸ਼ਤ ਰਿਹਾ। ਬੋਰਡ ਸਕੱਤਰ ਡਾ. ਵਿਸ਼ਾਲ ਸ਼ਰਮਾ ਨੇ ਕਾਂਗੜਾ ਡੀਸੀ ਅਤੇ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਹੇਮਰਾਜ ਬੈਰਵਾ ਨਾਲ ਮਿਲ ਕੇ ਨਤੀਜੇ ਜਾਰੀ ਕੀਤੇ ਹਨ ।
ਨਤੀਜੇ ਮੁਤਾਬਕ 75 ਵਿਦਿਆਰਥੀਆਂ ਨੇ ਕੁੱਲ ਟੌਪ-10 ਮੈਰਿਟ ਸੂਚੀ ‘ਚ ਜਗ੍ਹਾ ਬਣਾਈ ਹੈ। ਇਸ ‘ਚ 61 ਵਿਦਿਆਰਥਣਾਂ ਅਤੇ 14 ਲੜਕੇ ਹਨ। ਊਨਾ ਦੀ ਮਹਿਕ ਨੇ ਟਾਪ ਕੀਤਾ ਹੈ। ਮਹਿਕ ਨੇ 97.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਵਿਦਿਆਰਥੀ ਪਹਿਲਾਂ ਅਮਰ ਉਜਾਲਾ ਵੈੱਬਸਾਈਟ ‘ਤੇ ਨਤੀਜੇ ਦੇਖ ਸਕਦੇ ਹਨ।
ਮਾਰਚ ‘ਚ ਹੋਈ ਪ੍ਰੀਖਿਆ ਦੌਰਾਨ ਹਿਮਾਚਲ ਭਰ ਦੇ 2,300 ਕੇਂਦਰਾਂ ‘ਤੇ 93,494 ਰੈਗੂਲਰ ਅਤੇ ਐਸਓਐਸ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆ 4 ਮਾਰਚ ਤੋਂ ਲਾਹੌਲ-ਸਪਿਤੀ ਅਤੇ ਪੰਗੀ ਖੇਤਰਾਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ‘ਚ ਲਈ ਗਈ ਸੀ। ਚੰਬਾ ਦੇ ਇੱਕ ਸਕੂਲ ‘ਚ, 10ਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ 12ਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ ਪੱਤਰ ਖੋਲ੍ਹਿਆ ਗਿਆ। ਇਸ ਕਾਰਨ ਬੋਰਡ ਨੇ 12ਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਸੀ ਜੋ ਅਪ੍ਰੈਲ ‘ਚ ਹੋਣ ਵਾਲੀ ਸੀ।
Read More: HBSE 10th Result: ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ ਜਾਰੀ