ਤੇਜੀ ਨਾਲ ਵੱਧ ਰਹੇ ਡਿਜੀਟਲ ਯੁੱਗ ਚ ਨਿੱਜਤਾ ਦੀ ਉਲੰਘਣਾ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਕਈ ਵਾਰ ਕਿਸੇ ਦੀ ਸਹਿਮਤੀ ਤੋਂ ਬਿਨਾਂ ਕਿਸੇ ਦਾ MMS ਵੀਡੀਓ ਇੰਟਰਨੈੱਟ ‘ਤੇ ਲੀਕ ਹੋ ਜਾਂਦਾ ਹੈ ਅਤੇ ਸੋਸ਼ਲ ਮੀਡੀਆ ਜਾਂ ਹੋਰ ਵੈੱਬਸਾਈਟਾਂ ‘ਤੇ ਵਾਇਰਲ ਹੋ ਜਾਂਦਾ ਹੈ। ਇਹ ਨਾ ਸਿਰਫ਼ ਮਾਨਸਿਕ ਸਦਮੇ ਦਾ ਕਾਰਨ ਬਣਦਾ ਹੈ ਬਲਕਿ ਵਿਅਕਤੀ ਦੀ ਛਵੀ ਅਤੇ ਭਵਿੱਖ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਦੇਸ਼ ਭਰ ‘ਚ ਅਕਸਰ ਹੀ leaked mms porn video ਦੇ ਮਾਮਲੇ ਦੇਖਣ ਨੂੰ ਮਿਲਦੇ ਹਨ, ਪੰਜਾਬ ‘ਚ ਵੀ ਇਕ ਨਾਮੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਵੀਡੀਓ ਲੀਕ (Video Leak) ਦਾ ਮਾਮਲਾ ਸਾਹਮਣੇ ਆਇਆ ਸੀ, ਇਸ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ | ਕਈਂ ਵਾਰ MMS ਲੀਕ ਵਰਗੀਆਂ ਘਟਨਾਵਾਂ ਪੀੜਤ ਦੀ ਖ਼ੁਦਕੁਸ਼ੀ ਦਾ ਕਾਰਨ ਵੀ ਬਣ ਜਾਂਦੀਆਂ ਹਨ |
ਅੱਜ ਇਸ ਜਾਣਕਾਰੀ ਰਾਹੀਂ ਅਸੀਂ ਫੋਟੋਆਂ, MMS Leak ਅਤੇ Video Leak ਆਦਿ ਤਪਨ ਬੱਚਣ ਅਤੇ ਇਨ੍ਹਾਂ ਤੋਂ ਸੁਰੱਖਿਅਤ ਰੱਖਣ ਦੇ ਤਰੀਕਿਆਂ ‘ਤੇ ਚਰਚਾ ਕਰਾਂਗੇ | ਜੇਕਰ ਤੁਹਾਡੀਆਂ ਫੋਟੋਆਂ, ਵੀਡੀਓ ਜਾਂ ਕੋਈ ਨਿੱਜੀ ਜਾਣਕਾਰੀ ਜੋ ਤੁਹਾਡੇ ਨਿੱਜਤਾ ਦੀ ਉਲੰਘਣਾ ਕਰਦੀ ਹੈ, ਔਨਲਾਈਨ ਲੀਕ ਹੋ ਜਾਂਦੀਆਂ ਹਨ, ਤਾਂ ਇਹ ਜਾਣਨਾ ਜਰੂਰੀ ਹੈ ਕਿ ਅੱਗੇ ਕੀ ਕਰਨਾ ਹੈ ਅਤੇ ਇਨ੍ਹਾਂ ਪ੍ਰਭਾਵ ਨੂੰ ਘੱਟ ਕਰਨ ‘ਚ ਮੱਦਦ ਕਰ ਸਕਦਾ ਹੈ। ਜਿਹੇ ਮਾਮਲਿਆਂ ‘ਚ ਕੁਝ ਵੈੱਬਸਾਈਟਾਂ ਅਤੇ ਪ੍ਰਕਿਰਿਆਵਾਂ ਦੀ ਮੱਦਦ ਨਾਲ ਤੁਸੀਂ ਇਸ ਵੀਡੀਓ ਨੂੰ ਇੰਟਰਨੈੱਟ ਤੋਂ ਹਟਾ ਸਕਦੇ ਹੋ। ਇਨ੍ਹਾਂ ਘਟਨਾਵਾਂ ‘ਚ Google ਵੀ ਤੁਹਾਡੀ ਮੱਦਦ ਕਰਦਾ ਹੈ |
ਫੋਟੋ ਜਾਂ ਵੀਡੀਓ ਲੀਕ ਕਾਰਨ ?
ਫੋਟੋ ਲੀਕ ਕਈ ਕਾਰਨਾਂ ਕਰਕੇ ਹੋ ਸਕਦਾ ਹੈ, ਜਿਸ ‘ਚ ਹੈਕਿੰਗ, ਡੇਟਾ ਉਲੰਘਣਾ, ਗੁੰਮ ਜਾਂ ਚੋਰੀ ਹੋਏ ਡਿਵਾਈਸਾਂ, ਸੋਸ਼ਲ ਇੰਜੀਨੀਅਰਿੰਗ ਜਾਂ ਗਲਤ ਜਾਣਕਾਰੀ ਪੇਸ਼ ਕਰਨਾ, ਬਲੈਕਮੇਲਿੰਗ, ਕਮਜ਼ੋਰ ਪਾਸਵਰਡ, ਸ਼ੋਸ਼ਲ ਮੀਡੀਆ ਅਕਾਊਂਟ ਦਾ ਪਾਸਵਰਡ ਜਾਂ ਐਕਸੇਸ ਚੋਰੀ ਹੋਣਾ ਜਾਂ ਸਾਫਟਵੇਅਰ ਅੱਪਡੇਟ ਦੀ ਅਣਗਹਿਲੀਆਂ ਕਾਰਨ ਹੋ ਸਕਦਾ ਹੈ | ਜੇਕਰ ਕਿਸੇ ਨੂੰ ਆਪਣੀਆਂ ਤਸਵੀਰਾਂ ਜਾਂ ਵੀਡੀਓ ਲੀਕ ਹੋਣ ਦਾ ਡਰ ਹੈ ਤਾਂ ਉਸਨੂੰ ਆਪਣੇ ਅਕਾਊਂਟ ਨੂੰ ਪਬਲਿਕ ਦੀ ਬਜਾਏ Private ਕਰ ਦੇਣਾ ਚਾਹੀਦਾ ਹੈ, ਇਸ ਨਾਲ ਬਹੁਤ ਘੱਟ ਸੰਭਵ ਹੈ ਕਿ ਤੁਹਾਡੀਆਂ ਫੋਟੋਆਂ ਗੂਗਲ ਇੰਡੈਕਸ ਕਰੇਗਾ | Private ਕਰਨ ਨਾਲ ਤੁਹਾਡੇ ਜਾਣ-ਪਹਿਚਾਣ ਦੇ ਲੋਕ ਹੀ ਸ਼ੋਸ਼ਲ ਮੀਡੀਆ ਦੇ ਫੋਟੋਆਂ ਜਾਂ ਵੀਡੀਓ ਦੇਖ ਸਕਦੇ ਹਨ | ਫੋਟੋਆਂ ਲੀਕ ਹੋਣ ‘ਤੇ ਸਾਰੀਆਂ ਫੋਟੋਆਂ ਜਾਂ ਵੀਡੀਓ ਸ਼ੋਸ਼ਲ ਮੀਡੀਆ ਤੋਂ ਹਟਾ ਦੇਣੀਆਂ ਚਾਹੀਦੀਆਂ ਹਨ |
ਫੋਟੋ ਜਾਂ ਵੀਡੀਓ ਲੀਕ ਹੋਣ ਦੇ ਗੰਭੀਰ ਨਤੀਜੇ
ਫੋਟੋ ਲੀਕ ਹੋਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ, ਜਿਸ ‘ਚ ਨਿੱਜਤਾ ਦੀ ਉਲੰਘਣਾ, ਭਾਵਨਾਤਮਕ ਪ੍ਰੇਸ਼ਾਨੀ, ਚਰਿੱਤਰ ਨੂੰ ਨੁਕਸਾਨ, ਬਲੈਕਮੇਲ, ਕਾਨੂੰਨੀ ਨਤੀਜੇ ਅਤੇ ਸਾਈਬਰ ਧੱਕੇਸ਼ਾਹੀ ਸ਼ਾਮਲ ਹਨ। ਇਸ ਨਾਲ ਸ਼ਰਮ, ਚਿੰਤਾ ਅਤੇ ਉਦਾਸੀ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ, ਇਸਦੇ ਨਾਲ ਹੀ ਨਿੱਜੀ ਅਤੇ ਪੇਸ਼ੇਵਰ ਸਬੰਧਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਇਨ੍ਹਾਂ ਮਾਮਲਿਆਂ ‘ਚ ਅਕਸਰ ਅਪਰਾਧੀ ਪੈਸੇ ਜਾਂ ਹੋਰ ਲਾਭ ਲੈਣ ਦੀ ਕੋਸ਼ਿਸ਼ ਕਰ ਸਕਦੇ ਹਨ। ਉਹ ਅਤੇ ਉਹ ਲੋਕ ਜੋ ਬਿਨਾਂ ਸਹਿਮਤੀ ਦੇ ਫੋਟੋਆਂ ਸਾਂਝੀਆਂ ਕਰਦੇ ਹਨ, ਦੋਵਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁੱਲ ਮਿਲਾ ਕੇ ਅਜਿਹੀਆਂ ਘਟਨਾਵਾਂ ਨੂੰ ਤੁਰੰਤ ਹੱਲ ਕਰਨਾ ਅਤੇ ਉਨ੍ਹਾਂ ਨੂੰ ਵਾਪਰਨ ਤੋਂ ਰੋਕਣ ਲਈ ਕਦਮ ਚੁੱਕਣਾ ਮਹੱਤਵਪੂਰਨ ਹੈ।
MMS, Leak Video ਲੀਕ ਹੋਣ ‘ਤੇ ਕੀ ਕਰੀਏ ?
ਪੁਲਿਸ ਨੂੰ ਸ਼ਿਕਾਇਤ ਕਰੋ: ਜੇਕਰ ਕਿਸੇ ਦਾ MMS ਜਾਂ Leak Video ਲੀਕ ਹੋ ਜਾਂਦਾ ਹੈ, ਤਾਂ ਉਸਦਾ ਪਹਿਲਾ ਕਦਮ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ‘ਚ FIR ਦਰਜ ਕਰਵਾਉਣਾ ਹੋਣਾ ਚਾਹੀਦਾ ਹੈ। ਇਹ ਤੁਹਾਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸੰਬੰਧਿਤ ਪਲੇਟਫਾਰਮ ‘ਤੇ ਸ਼ਿਕਾਇਤ ਦਰਜ ਕਰਨਾ ਆਸਾਨ ਬਣਾਉਂਦਾ ਹੈ। ਤੁਸੀਂ https://cybercrime.gov.in ‘ਤੇ ਜਾ ਕੇ ਔਨਲਾਈਨ ਸ਼ਿਕਾਇਤ ਵੀ ਦਰਜ ਕਰ ਸਕਦੇ ਹੋ।
ਧਮਕੀ ਦੇਣ ਵਾਲੇ ਨਾਲ ਗੱਲਬਾਤ ਬੰਦ ਕਰਨਾ: ਤੁਹਾਡੀਆਂ ਨਿੱਜੀ ਫੋਟੋਆਂ ਜਾਂ Leak Video ਹੋਣਾ ਇੱਕ ਬਹੁਤ ਹੀ ਤਣਾਅਪੂਰਨ ਅਤੇ ਭਾਵਨਾਤਮਕ ਤੌਰ ‘ਤੇ ਚੁਣੌਤੀਪੂਰਨ ਅਨੁਭਵ ਹੋ ਸਕਦਾ ਹੈ। ਅਜਿਹੇ ‘ਚ ਅਪਰਾਧੀ ਨਾਲ ਸਾਰੇ ਸੰਪਰਕ ਤੁਰੰਤ ਖਤਮ ਕਰ ਦਿਓ, ਤੁਹਾਨੂੰ ਧਮਕੀ ਦੇਣ ਵਾਲੇ ਵਿਅਕਤੀ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰੋ, ਕਿਉਂਕਿ ਇਹ ਸਥਿਤੀ ਨੂੰ ਹੋਰ ਵਿਗੜ ਸਕਦਾ ਹੈ |
ਸਾਰੇ ਸਬੂਤ ਸੁਰੱਖਿਅਤ ਰੱਖੋ: ਧਮਕੀ ਨਾਲ ਸਬੰਧਤ ਸਾਰੇ ਸਬੂਤ ਸੁਰੱਖਿਅਤ ਰੱਖੋ, ਜਿਸ ‘ਚ ਸੁਨੇਹੇ, ਈਮੇਲ, ਔਨਲਾਈਨ ਗੱਲਬਾਤ ਦੇ ਸਕ੍ਰੀਨਸ਼ਾਟ ਅਤੇ ਮਹੱਤਵਪੂਰਨ URL ਸ਼ਾਮਲ ਹਨ, ਜਿੱਥੇ ਤੁਹਾਡੀਆਂ ਲੀਕ ਹੋਈਆਂ ਫੋਟੋਆਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਇਸ ਸਬੂਤ ਦੀ ਪੁਲਿਸ ਜਾਂਚ ਲਈ ਲੋੜ ਹੋਵੇਗੀ
ਸਥਾਨਕ ਪੁਲਿਸ ਨੂੰ ਲੀਕ ਦੀ ਰਿਪੋਰਟ ਕਰੋ: ਆਪਣੀ ਸਥਾਨਕ ਪੁਲਿਸ ਨਾਲ ਸੰਪਰਕ ਕਰੋ ਅਤੇ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕਰੋ। ਯਾਦ ਰੱਖੋ ਕਿ ਸੈਕਸਟੋਰਸ਼ਨ ਅਤੇ ਨਿੱਜੀ ਫੋਟੋਆਂ ਲੀਕ ਕਰਨ ਦੀਆਂ ਧਮਕੀਆਂ ਗੰਭੀਰ ਅਪਰਾਧ ਹਨ ਅਤੇ ਪੁਲਿਸ ਸਹਾਇਤਾ ਪ੍ਰਦਾਨ ਕਰ ਸਕਦੀ ਹੈ ਅਤੇ ਮਾਮਲੇ ਦੀ ਜਾਂਚ ਕਰਦੀ ਹੈ |
ਲੀਕ ਦੀ ਰਿਪੋਰਟ ਸੰਬਧਿਤ ਪਲੇਟਫਾਰਮ ਨੂੰ ਕਰੋ: ਉਸ ਪਲੇਟਫਾਰਮ ‘ਤੇ ਅਪਰਾਧੀ ਦੀ ਰਿਪੋਰਟ ਕਰੋ ਜਿੱਥੋਂ ਧਮਕੀ ਦਿੱਤੀ ਗਈ ਸੀ, ਕਿਉਂਕਿ ਕੁਝ ਸੋਸ਼ਲ ਮੀਡੀਆ ਅਤੇ ਔਨਲਾਈਨ ਸੇਵਾਵਾਂ ਕੋਲ ਅਜਿਹੇ ਮੁੱਦਿਆਂ ਨਾਲ ਨਜਿੱਠਣ ਲਈ ਵਿਧੀਆਂ ਹਨ।
ਵੈੱਬਸਾਈਟਾਂ ਗੂਗਲ ਸਰਚ ਤੋਂ ਵੀਡੀਓ ਹਟਾਉਣ ‘ਚ ਕਰਨਗੀਆਂ ਮੱਦਦ
ਜੇਕਰ ਕਿਸੇ ਦਾ MMS ਗੂਗਲ ਸਰਚ ‘ਚ ਦਿਖਾਈ ਦੇ ਰਿਹਾ ਹੈ ਜਾਂ ਕਿਸੇ ਵੀ ਵੈੱਬਸਾਈਟ ‘ਤੇ ਦਿਖਾਈ ਦੇ ਰਿਹਾ ਹੈ, ਤਾਂ ਤੁਸੀਂ ਇਸਨੂੰ ਗੂਗਲ ਦੀ ਮੱਦਦ ਨਾਲ ਹਟਾ ਸਕਦੇ ਹੋ | ਤੁਸੀਂ https://whois.domaintools.com ਜਾਂ https://www.whois.com/ ਵਰਗੀਆਂ ਤੀਜੀ ਧਿਰ ਦੀਆਂ ਵੈੱਬਸਾਈਟਾਂ ‘ਤੇ ਜਾ ਕੇ ਵੈੱਬਸਾਈਟ ਮਾਲਕ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ | ਇਸਦੇ ਨਾਲ ਹੀ ਵੈੱਬਸਾਈਟਾਂ ਦੇ ਮਾਲਕ ਨਾਲ ਸੰਪਰਕ ਕਰਕੇ ਹਟਵਾ ਸਕਦੇ ਹੋ | ਇਸਦੇ ਨਾਲ ਹੀ ਕਿਸੇ ਵੀਡੀਓ ਪੋਰਨ ਸਾਈਟ ‘ਤੇ ਅਪਲੋਡ ਕੀਤੀ ਗਈ ਹੈ ਤਾਂ ਹੇਠਾਂ ਰਿਪੋਰਟ ਕਰਨ ਦਾ ਵਿਕਲਪ ਹੁੰਦਾ ਹੈ, ਜਿਸ ਨਾਲ ਵੀਡੀਓ ਨੂੰ ਹਟਾਇਆ ਜਾ ਸਕਦਾ ਹੈ |
ਗੂਗਲ ਰਿਮੂਵਲ ਟੂਲ (Google Removal Tool):
https://support.google.com/websearch/troubleshooter/3111061
ਤੁਸੀਂ ਇੱਥੇ ““Non-Consensual Explicit Images”” ਦੇ ਤਹਿਤ ਰਿਪੋਰਟ ਕਰ ਸਕਦੇ ਹੋ।
ਇਸਦੇ ਨਾਲ ਹੀ ਜੇਕਰ ਗੂਗਲ ਸਰਚ ਕਰਨ ਵੇਲੇ ਕੋਈ ਇਤਰਾਜ਼ਯੋਗ ਫੋਟੋ ਜਾਂ ਵੀਡੀਓ ਦਿਖਾਈ ਦਿੰਦਾ ਹੈ ਤਾਂ ਇਸਨੂੰ ਹਟਾਇਆ ਜਾ ਸਕਦਾ ਹੈ | ਇਸ ਲਈ ਵਿਅਕਤੀ ਗੂਗਲ ਨਾਲ ਸੰਪਰਕ ਕਰਕੇ https://support.google.com/websearch/troubleshooter/3111061#ts=2889054%2C2889099%2C288910 ਇਸ ਸਾਈਟ ‘ਤੇ ਜਾ ਕੇ ਬੇਨਤੀ ਕਰ ਸਕਦਾ ਹੈ ਅਤੇ ਉਕਤ ਇਤਰਾਜ਼ਯੋਗ ਫੋਟੋ, ਵੀਡੀਓ ਹਟਵਾ ਸਕਦਾ ਹੈ |
ਬਲੌਗਰ/ਬਲੌਗਸਪੌਟ ਲਈ:
https://support.google.com/blogger/contact/private_info
ਜੇਕਰ MMS or Video ਕਿਸੇ ਬਲੌਗ ਜਾਂ ਗੂਗਲ-ਹੋਸਟਡ ਵੈੱਬਸਾਈਟ ‘ਤੇ ਅਪਲੋਡ ਕੀਤਾ ਗਿਆ ਹੈ, ਤਾਂ ਤੁਸੀਂ ਇਸ ਲਿੰਕ ਤੋਂ ਇਸਨੂੰ ਹਟਾਉਣ ਦੀ ਬੇਨਤੀ ਕਰ ਸਕਦੇ ਹੋ।
ਗਲਤ ਵੈੱਬਸਾਈਟ ਤੋਂ Leak MMS ਕਿਵੇਂ ਹਟਾਉਣਾ ਹੈ ?
ਵੈੱਬਸਾਈਟ ਦੇ ““Contact Us” ਜਾਂ “DMCA” ਸ਼ੈਕਸਨ ‘ਚ ਜਾ ਕੇ ਸ਼ਿਕਾਇਤ ਕਰੋ |
ਆਪਣੀ ਪਛਾਣ ਅਤੇ ਵੀਡੀਓ ਨਾਲ ਸਬੰਧਤ ਵੇਰਵੇ ਪ੍ਰਦਾਨ ਕਰਕੇ ਹਟਾਉਣ ਦੀ ਮੰਗ ਕਰੋ
ਤੁਸੀਂ https://whois.domaintools.com ਜਾਂ https://www.whois.com/ਵਰਗੀਆਂ ਤੀਜੀ ਧਿਰ ਦੀਆਂ ਸਾਈਟਾਂ ‘ਤੇ ਜਾ ਕੇ ਵੈੱਬਸਾਈਟ ਮਾਲਕ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ
ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੀਡੀਓ ਹਟਾਉਣਾ
ਜੇਕਰ ਵੀਡੀਓ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ (X), ਯੂਟਿਊਬ ਜਾਂ ਵਟਸਐਪ ‘ਤੇ ਵਾਇਰਲ ਹੋ ਗਿਆ ਹੈ, ਤਾਂ ਤੁਸੀਂ ਸਿੱਧੇ ਤੌਰ ‘ਤੇ ਇਨ੍ਹਾਂ ਪਲੇਟਫਾਰਮਾਂ ਦੇ ਰਿਪੋਰਟ ਸਿਸਟਮ ਦੀ ਵਰਤੋਂ ਕਰ ਸਕਦੇ ਹੋ ਜਾਂ ਸਾਈਬਰ ਸੈੱਲ ਦੀ ਮੱਦਦ ਲੈ ਸਕਦੇ ਹੋ। ਸਾਰੇ ਪ੍ਰਮੁੱਖ ਪਲੇਟਫਾਰਮਾਂ ਕੋਲ “Report” ਅਤੇ “Violates Privacy” ਦਾ ਵਿਕਲਪ ਹੁੰਦਾ ਹੈ।
ਜੇਕਰ ਕਿਸੇ ਦਾ MMS ਜਾਂ Video leak ਹੋ ਜਾਂਦਾ ਹੈ ਤਾਂ, MMS ਕਿਸੇ ਬਲੌਗ ਜਾਂ ਗੂਗਲ-ਹੋਸਟਡ ਵੈੱਬਸਾਈਟ ‘ਤੇ ਅਪਲੋਡ ਕੀਤਾ ਗਿਆ ਹੈ | ਇਸ ਲਈ ਵਿਅਕਤੀ https://support.google.com/blogger/contact/private_info
ਲਿੰਕ ਤੋਂ ਇਸਨੂੰ ਹਟਾਉਣ ਦੀ ਬੇਨਤੀ ਕਰ ਸਕਦੇ ਹੋ।
ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਲੀਕ ਵੀਡੀਓ ਹਟਾਉਣਾ
ਜੇਕਰ ਵੀਡੀਓ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ (X), ਯੂਟਿਊਬ ਜਾਂ ਵਟਸਐਪ ‘ਤੇ ਵਾਇਰਲ ਹੋ ਗਿਆ ਹੈ, ਤਾਂ ਤੁਸੀਂ ਸਿੱਧੇ ਤੌਰ ‘ਤੇ ਇਨ੍ਹਾਂ ਪਲੇਟਫਾਰਮਾਂ ਦੇ ਰਿਪੋਰਟ ਸਿਸਟਮ ਦੀ ਵਰਤੋਂ ਕਰ ਸਕਦੇ ਹੋ ਜਾਂ ਸਾਈਬਰ ਸੈੱਲ ਦੀ ਮੱਦਦ ਲੈ ਸਕਦੇ ਹੋ। ਸਾਰੇ ਪ੍ਰਮੁੱਖ ਪਲੇਟਫਾਰਮਾਂ ਕੋਲ “Report” ਅਤੇ “Violates Privacy” ਦਾ ਵਿਕਲਪ ਹੁੰਦਾ ਹੈ।
ਫੋਟੋਆਂ ਜਾਂ leak MMS ਹੋਣ ਦੀ ਸਥਿਤੀ ‘ਚ ਸ਼ਾਂਤ ਰਹੋ। ਇਨ੍ਹਾਂ ਹਾਲਾਤਾਂ ‘ਚ ਕਾਨੂੰਨ ਤੁਹਾਡੀ ਮੱਦਦ ਲਈ ਮੌਜੂਦ ਹੈ, ਇਸਦੇ ਨਾਲ ਹੀ ਗੂਗਲ, ਸੋਸ਼ਲ ਮੀਡੀਆ ਕੰਪਨੀਆਂ ਜਾਂ ਇਨ੍ਹਾਂ ਗਲਤ ਸਾਈਟਾਂ ਕੋਲ ਵੀ ਅਜਿਹੀ ਸਮੱਗਰੀ ਨੂੰ ਹਟਾਉਣ ਦੀ ਪ੍ਰਕਿਰਿਆ ਹੈ। ਇਸ ਸਥਿਤੀ ‘ਚ ਦੇਰੀ ਨਾ ਕਰੋ, ਜਿੰਨੀ ਜਲਦੀ ਹੋ ਸਕੇ ਕਾਰਵਾਈ ਕਰਨੀ ਚਾਹੀਦੀ ਹੈ |
Read More: ਅ.ਸ਼.ਲੀ.ਲ ਵੀਡੀਓ ਵਾਇਰਲ ਮਾਮਲਾ: ਬਾਬਾ ਫਰਾਰ ! ਕਾਰਵਾਈ ਦੀ ਕੀਤੀ ਜਾ ਰਹੀ ਮੰਗ