ਚੰਡੀਗੜ੍ਹ,27 ਜੁਲਾਈ:ਹਰ ਕੋਈ ਆਪਣੇ-ਆਪ ਨੂੰ ਤੰਦਰੁਸਤ ਰੱਖਣ ਦਾ ਚਾਹਵਾਨ ਹੁੰਦਾ ਹੈ ,ਪਰ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਆਪਣੇ ਖਾਣ-ਪੀਣ ਤੇ ਬਹੁਤ ਧਿਆਨ ਦੀ ਲੋੜ ਹੁੰਦੀ ਹੈ ,ਜਿਸ ਦੇ ਲਈ ਸਾਡੇ ਖਾਣੇ ‘ਚ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਵਿਟਾਮਿਨ, ਮਿਨਰਲ ਅਤੇ ਪੋਸ਼ਕ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਹਰੇਕ ਵਿਟਾਮਿਨ ਦਾ ਸਰੀਰ ‘ਚ ਆਪੋ -ਆਪਣਾ ਕੰਮ ਹੁੰਦਾ ਹੈ, ਜੇਕਰ ਗੱਲ ਕਰੀਏ ਇਹ ਵਿਟਾਮਿਨ ‘ਡੀ’ ਤਾਂ ਇਹ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿਉਂਕਿ ਜੇ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ ਤਣਾਅ ਅਤੇ ਉਦਾਸੀ ਵਰਗੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਮੁਸ਼ਕਿਲਾ ਤੋਂ ਹੱਲ ਪਾਉਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ |
- {ਮੱਛੀ ਤੇ ਅੰਡਾ} ਵਿਟਾਮਿਨ ‘ਡੀ’ ਦੀ ਕਮੀ ਨੂੰ ਪੂਰਾ ਕਰਨ ਲਈ ਮੱਛੀ ਤੋਂ ਇਲਾਵਾ ਅੰਡੇ ਦੀ ਵਰਤੋਂ ਕਰਨ ਨਾਲ ਵੀ ਵਿਟਾਮਿਨ ‘ਡੀ’ ਦੀ ਕਮੀ ਦੂਰ ਹੋ ਜਾਂਦੀ ਹੈ।
- {ਡੇਅਰੀ ਪ੍ਰੋਡਕਟ} ਵਿਟਾਮਿਨ ‘ਡੀ’ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ, ਮੱਖਣ ਅਤੇ ਪਨੀਰ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਇਸ ਨਾਲ ਸਰੀਰ ਦੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
- {ਗਾਜਰ} ਗਾਜਰ ਦਾ ਜੂਸ ਪੀਣ ਨਾਲ ਵਿਟਾਮਿਨ ਦੀ ਕਮੀ ਪੂਰੀ ਹੋ ਜਾਂਦੀ ਹੈ। ਰੋਜ਼ 2 ਗਲਾਸ ਗਾਜਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ |
- {ਧੁੱਪ ਲੈਣਾ} ਵਿਟਾਮਿਨ ‘ਡੀ’ ਦੀ ਕਮੀ ਨੂੰ ਪੂਰਾ ਕਰਨ ਲਈ ਧੁੱਪ ਬੇਹੱਦ ਹੀ ਫਾਇਦੇਮੰਦ ਹੁੰਦੀ ਹੈ | ਸਵੇਰ ਦੇ ਸਮੇਂ ਧੁੱਪ ਲੈਣ ਨਾਲ ਸਰੀਰ ‘ਚ ਵਿਟਾਮਿਨ ‘ਡੀ’ ਦੀ ਕਮੀ ਨਹੀਂ ਹੁੰਦੀ |