Supreme Court

ਡਾਕਟਰ ਕੰਮ ‘ਤੇ ਨਹੀਂ ਪਰਤਣਗੇ ਤਾਂ ਜਨਤਕ ਸਿਹਤ ਢਾਂਚਾ ਕਿਵੇਂ ਕੰਮ ਕਰੇਗਾ: ਸੁਪਰੀਮ ਕੋਰਟ

ਚੰਡੀਗੜ੍ਹ, 22 ਅਗਸਤ 2024: ਕੋਲਕਾਤਾ (Kolkata) ਦੇ ਆਰਜੀ ਕਰ ਮੈਡੀਕਲ ਕਾਲਜ ‘ਚ ਬੀਬੀ ਡਾਕਟਰ ਨਾਲ ਬ.ਲਾ.ਤ.ਕਾਰ ਅਤੇ ਕਤਲ ਦੇ ਮਾਮਲੇ ‘ਚ ਅੱਜ ਸੁਪਰੀਮ ਕੋਰਟ (Supreme Court) ਸੁਣਵਾਈ ਕਰ ਰਿਹਾ ਹੈ | ਸੀਬੀਆਈ ਅਤੇ ਕੋਲਕਾਤਾ ਪੁਲਿਸ ਨੇ ਸੀਲਬੰਦ ਲਿਫ਼ਾਫ਼ੇ ‘ਚ ਸੁਪਰੀਮ ਕੋਰਟ ਨੂੰ ਆਪਣੀ ਸਟੇਟਸ ਰਿਪੋਰਟ ਸੌਂਪੀ ਸੀ।

ਸੁਣਵਾਈ ਦੌਰਾਨ ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਕਿ ਡਾਕਟਰਾਂ ਸਮੇਤ ਸਿਹਤ ਸੇਵਾਵਾਂ ਨਾਲ ਜੁੜੇ ਸਟਾਫ ਨੂੰ ਕੰਮ ‘ਤੇ ਪਰਤਣ ਦੇਣਾ ਚਾਹੀਦਾ ਹੈ ਅਤੇ ਜਦੋਂ ਉਹ ਡਿਊਟੀ ‘ਤੇ ਪਰਤ ਜਾਂਦੇ ਹਨ ਤਾਂ ਅਦਾਲਤ ਅਧਿਕਾਰੀਆਂ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਨਾ ਕਰਨ ਲਈ ਮਨਾਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਡਾਕਟਰ ਕੰਮ ‘ਤੇ ਨਹੀਂ ਪਰਤਣਗੇ ਤਾਂ ਜਨਤਕ ਸਿਹਤ ਬੁਨਿਆਦੀ ਢਾਂਚਾ ਕਿਵੇਂ ਕੰਮ ਕਰੇਗਾ।

ਸੀਜੇਆਈ (Supreme Court) ਨੇ ਇਹ ਵੀ ਕਿਹਾ ਕਿ ਅਸੀਂ ਨੈਸ਼ਨਲ ਟਾਸਕ ਫੋਰਸ ਬਣਾਈ ਹੈ। ਇਸ ਵਿਆਪਕ ਰਾਸ਼ਟਰੀ ਟਾਸਕ ਫੋਰਸ ਦਾ ਉਦੇਸ਼ ਰੈਜ਼ੀਡੈਂਟ ਡਾਕਟਰਾਂ ਸਮੇਤ ਸਾਰੇ ਹਿੱਸੇਦਾਰਾਂ ਨਾਲ ਸਲਾਹ ਕਰਨਾ ਹੈ। ਜੂਨੀਅਰ ਡਾਕਟਰਾਂ ਨੂੰ ਸਿਰਫ ਜਿਨਸੀ ਪਰੇਸ਼ਾਨੀ ਹੀ ਨਹੀਂ, ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਬਹੁਤ ਸਾਰੀਆਂ ਈਮੇਲਾਂ ਮਿਲੀਆਂ ਹਨ ਅਤੇ ਅਸੀਂ ਬਹੁਤ ਦਬਾਅ ਹੇਠ ਹਾਂ। ਉਨ੍ਹਾਂ ਕਿਹਾ ਕਿ 48 ਜਾਂ 36 ਘੰਟੇ ਦੀ ਡਿਊਟੀ ਚੰਗੀ ਨਹੀਂ ਹੈ।

Scroll to Top