ਹੁਸ਼ਿਆਰਪੁਰ, 03 ਜਨਵਰੀ 2024: ਜ਼ਿਲ੍ਹਾ ਸਿਹਤ ਅਫਸਰ ਵੱਲੋਂ ਹੁਸ਼ਿਆਰਪੁਰ ਵਾਸੀਆ ਨੂੰ ਵਧੀਆ ਤੇ ਮਿਆਰੀ ਖਾਣ ਯੋਗ ਵਸਤੂਆ ਮੁਹੱਈਆ ਕਰਵਾਉਣ ਲਈ ਵਿੱਢੀ ਮੁਹਿਮ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋ ਗੁੜ ਬਣਾਉਣ ਲਈ ਵਰਤੀ ਜਾਣ ਵਾਲੀ ਘਟੀਆ ਖੰਡ (sugar) ਦੀ ਇਕ ਵੱਡੀ ਖੇਪ ਗੁੜ ਦੇ ਵੇਲਣੇ ਤੋਂ ਬਰਾਮਦ ਕੀਤੀ |
ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਮੇਹਟੀਆਣਾ ਪੁਲਿਸ ਦੀ ਮੱਦਦ ਨਾਲ ਇਹ ਕਾਰਵਾਈ ਕੀਤੀ । ਇਸ ਛਾਪੇਮਾਰੀ ਦੌਰਾਨ 100 ਬੋਰੇ ਖੰਡ ਨਾ ਖਾਣ ਯੋਗ ਸ਼ੱਕੀ ਖੰਡ ਬਰਾਮਦ ਕਰਕੇ ਸੀਲ ਕਰ ਦਿੱਤੀ | ਇਸ ਦੌਰਾਨ ਖੰਡ ਅਤੇ ਸੱਕਰ ਦੇ ਸੈਂਪਲ ਲਏ ਗਏ ਹਨ, ਜੇਕਰ ਇਹ ਸੈਂਪਲਾਂ ਦੀ ਰਿਪੋਰਟ ਫ਼ੇਲ੍ਹ ਆਉਂਦੀ ਹੈ, ਤਾਂ ਖੰਡ ਨਸ਼ਟ ਕਰਵਾ ਦਿੱਤੀ ਜਾਵੇਗੀ ।
ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋ ਗੁਪਤ ਇਤਲਾਹ ‘ਤੇ ਫਗਵਾੜਾ ਰੋਡ ਅਤੋਵਾਲ ਦੇ ਨਜਦੀਕ ਨੀਟੂ ਦੇ ਵੇਲਣੇ ਤੋਂ ਛਾਪਾ ਮਾਰ ਕੇ ਨਾ ਖਾਣ ਯੋਗ ਘਟੀਆ ਖੰਡ ਦੀ ਇਕ ਟਰਾਲੀ ਬਰਾਮਦ ਕੀਤੀ | ਜਿਸ ਵਿੱਚ 100 ਦੇ ਕਰੀਬ ਖੰਡ ਦੇ ਬੋਰੇ ਸਨ ਜੋ ਕਿ ਗੁੜ ਦੇ ਵਿੱਚ ਇਸਤੇਮਾਲ ਕੀਤੀ ਜਾਣੀ ਸੀ, ਇਸ ਨੂੰ ਬਰਾਮਦ ਕਰ ਲਿਆ ਅਤੇ ਗੁੜ ਵਿੱਚ ਘਟੀਆ ਕਿਸਮ ਦਾ ਰੰਗ ਵੀ ਬਰਾਮਦ ਕੀਤਾ ਹੈ ।
ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਤੇ ਗੰਨੇ ਵਿੱਚ ਪੂਰੀ ਮਿਠਾਸ ਹੈ ਤੇ ਜਨਵਰੀ ਮਹੀਨਾ ਸ਼ੁਰੂ ਹੋ ਚੁੱਕਾ ਤੇ ਇਹ ਪ੍ਰਵਾਸੀ ਲੋਕ ਫਿਰ ਵੀ ਗੁੜ ਵਿੱਚ ਖੰਡ (sugar) ਪਾ ਕੇ ਬਣਾਈ ਜਾਂਦੇ ਹਨ ਤੇ ਲੋਕਾ ਨੂੰ ਘਟੀਆ ਰੰਗ ਪਾ ਕੇ ਗੁੜ ਨੂੰ ਜ਼ਹਿਰ ਦੇ ਰੂਪ ਵਿੱਚ ਵੇਚ ਰਹੇ ਹਨ । ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਗੁੜ ਲੈਣ ਵੇਲੇ ਚੰਗੀ ਤਰ੍ਹਾਂ ਦੇਖ ਕੇ ਲੈਣ ।