ਹਰਿਆਣਾ, 3 ਜੂਨ 2025: ਹਰਿਆਣਾ ਦੇ ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਵਿਭਾਗ ਦੇ ਅਧੀਨ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਨੌਜਵਾਨਾਂ ਨੂੰ ਹੋਮ ਸਟੇ ਦੀ ਸਿਖਲਾਈ (Homestay Training) ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਲੋਕ ਆਪਣੇ ਘਰਾਂ ਦੇ ਕੁਝ ਕਮਰੇ ਗੈਸਟ ਹਾਊਸ ਵਜੋਂ ਕਿਰਾਏ ‘ਤੇ ਦੇ ਕੇ ਵਾਧੂ ਆਮਦਨ ਕਮਾ ਸਕਣ। ਇਹ ਅਰਜ਼ੀਆਂ 6 ਜੂਨ ਤੱਕ ਮੰਗੀਆਂ ਗਈਆਂ ਹਨ। ਇਹ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ।
ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਪਹਿਲਾਂ ਵਿਭਾਗ ਨੇ ਹਰਿਆਣਾ ਦੇ ਪੰਚਕੂਲਾ, ਕੁਰੂਕਸ਼ੇਤਰ, ਗੁਰੂਗ੍ਰਾਮ ਅਤੇ ਫਰੀਦਾਬਾਦ ਦੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਹੋਮ ਸਟੇ (Homestay Training) ਦੀ ਮੁਫ਼ਤ ਸਿਖਲਾਈ ਲਈ 15 ਮਈ, 2025 ਤੱਕ ਅਰਜ਼ੀਆਂ ਮੰਗੀਆਂ ਸਨ, ਪਰ ਹੁਣ ਹਰਿਆਣਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਹੋਮ ਸਟੇ ਦੀ ਸਿਖਲਾਈ ਲਈ ਦੁਬਾਰਾ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ।
ਇੱਛੁਕ ਉਮੀਦਵਾਰ 6 ਜੂਨ, 2025 ਤੱਕ ਸਬੰਧਤ ਜ਼ਿਲ੍ਹੇ ਦੇ ਨੋਡਲ ਆਈ.ਟੀ.ਆਈ. ‘ਚ ਅਪਲਾਈ ਕਰ ਸਕਦੇ ਹਨ। ਅਰਜ਼ੀ ਫਾਰਮ ਅਤੇ ਨਿਯਮ ਅਤੇ ਸ਼ਰਤਾਂ ਵਿਭਾਗ ਦੀ ਵੈੱਬਸਾਈਟ www.itiharyana.gov.in ਤੋਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਚੋਣ ਪ੍ਰਕਿਰਿਆ ‘ਚ ਵਿਭਾਗ ਦਾ ਫੈਸਲਾ ਅੰਤਿਮ ਹੋਵੇਗਾ।
Read More: ਰਾਮਬਿਲਾਸ ਸ਼ਰਮਾ ਵੱਲੋਂ CM ਨਾਇਬ ਸੈਣੀ ਨਾਲ ਮੁਲਾਕਾਤ, ਅਟੇਲੀ ਖੇਤਰ ਦੇ ਵਿਕਾਸ ‘ਤੇ ਕੀਤੀ ਚਰਚਾ