ਘਰੇਲੂ ਉਪਾਅ ਨਾਲ, ਚਿਹਰੇ ਦੀ ਚਮਕ ਰੱਖੋ ਬਰਕਰਾਰ ਜਾਣੋ ਕੀ ਹੈ ਘਰੇਲੂ ਉਪਾਅ

ਚੰਡੀਗੜ੍ਹ ,6 ਸਤੰਬਰ 2021: ਦੀ ਸੁੰਦਰਤਾ ਤਾਂ ਹਰ ਕੋਈ ਚਾਹੁੰਦਾ ਹੈ, ਜਿਸ ਦੇ ਲਈ ਲੋਕ ਬਹੁਤ ਸਾਰੇ ਬਿਊਟੀ ਪ੍ਰੋਡਕਟ ਇਸਤੇਮਾਲ ਕਰਦੇ ਹਨ ਜੋ ਆਪਣੀ ਤਵਚਾ ਨੂੰ ਕੁਝ ਸਮੇਂ ਲਈ ਤਾਂ ਸੁੰਦਰ ਬਣਾ ਦਿੰਦੀ ਹੈ ਪਰ ਨਾਲ ਹੀ ਚਿਹਰੇ ਦੀ ਅਸਲੀ ਸੁੰਦਰਤਾ ਗੁਆ ਦਿੰਦੇ ਹਾਂ।ਇਸ ਲਈ ਚਿਹਰੇ ਦੀ ਸੁੰਦਰਤਾ ਬਰਕਰਾਰ ਰੱਖਣ ਲਈ ਅੱਜ ਅਸੀ ਤੁਹਾਨੂੰ ਘਰੇਲੂ ਉਪਾਅ ਦੱਸਣ ਜਾ ਰਹੇ।ਜਿਸ ਨਾਲ ਚਿਹਰੇ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਤੇ ਸੁੰਦਰਤਾ ਵੀ ਬਰਕਰਾਰ ਰਹੇਂਗੀ।
ਜਾਣੋ ਕੀ ਹੈ ਇਹ ਉਪਾਅ:-
ਸਮੱਗਰੀ—
ਚੌਲਾਂ ਦਾ ਆਟਾ- 1 ਚਮਚ
ਸ਼ਹਿਦ-1 ਚਮਚ
ਕੇਲਾ-1
ਬਾਦਾਮ-5
ਕਿਸ਼ਮਿਸ਼-5-6
ਕੱਚਾ ਦੁੱਧ ਲੋੜ ਅਨੁਸਾਰ
ਬਣਾਉਣ ਦਾ ਤਾਰੀਕਾ
ਪਹਿਲਾਂ ਕੇਲੇ ਨੂੰ ਛਿੱਲ ਕੇ ਕੱਟ ਕੇ ਕੌਲੀ ‘ਚ ਪਾਓ। ਹੁਣ ਇਸ ‘ਚ ਕਿਸ਼ਮਿਸ਼ ਅਤੇ ਬਾਦਾਮ ਨੂੰ ਧੋ ਕੇ ਪਾਓ। ਇਸ ‘ਚ ਕੱਚਾ ਦੁੱਧ ਪਾ ਕੇ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਓ।

ਵਰਤੋਂ ਕਰਨ ਦਾ ਤਾਰੀਕਾ
—ਸਭ ਤੋਂ ਪਹਿਲਾਂ ਗੁਲਾਬ ਜਲ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ
—ਹੁਣ ਚਿਹਰੇ ‘ਤੇ ਚੌਲਾਂ ਦਾ ਆਟਾ, ਸ਼ਹਿਦ ਅਤੇ ਕੱਚਾ ਦੁੱਧ ਮਿਕਸ ਕਰਕੇ ‘ਤੇ 15 ਮਿੰਟ ਸਕਰੱਬ ਕਰੋ ਅਤੇ ਚਿਹਰਾ ਧੋ ਲਓ।
—ਹੁਣ ਕੇਲੇ ਦੇ ਛਿਲਕੇ ‘ਤੇ ਹਲਕਾ ਜਿਹਾ ਮਿਸ਼ਰਨ ਲੈ ਕੇ ਚਿਹਰੇ ਦੀ 10 ਮਿੰਟ ਤੱਕ ਮਾਲਿਸ਼ ਕਰੋ। ਹੁਣ ਪੈਕ ਦੀ ਮੋਟੀ ਲੇਅਰ ਲਗਾ ਕੇ ਇਸ ਨੂੰ 30 ਮਿੰਟ ਲਈ ਛੱਡ ਦਿਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।

ਧਿਆਨ ‘ਚ ਰੱਖੋ ਇਹ ਗੱਲ
ਵੈਸੇ ਤਾਂ ਇਸ ਪੈਕ ਨਾਲ ਕੋਈ ਵੀ ਨੁਕਸਾਨ ਨਹੀਂ ਹੋਵੇਗਾ।ਪਰ ਫਿਰ ਵੀ ਇਸ ਨੂੰ ਲਗਾਉਣ ਤੋਂ ਪਹਿਲਾ ਪੈਕ ਆਪਣੇ ਚਿਹਰੇ ਤੇ ਥੋੜਾ ਜਿਹਾ ਲਗਾ ਕੇ ਵੇਖ ਲਵੋਂ ਕਿ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਨਾ ਹੋਵੇ।

Scroll to Top