ਚੰਡੀਗੜ੍ਹ, 2 ਫਰਵਰੀ 2024: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Home Minister Anil Vij) ਨੂੰ ਅੱਜ ਅੰਬਾਲਾ ਵਿਚ ਉਨ੍ਹਾਂ ਦੇ ਆਵਾਸ ‘ਤੇ ਹਰਿਆਣਾ ਦੇ ਚੀਫ ਪੋਸਟ ਮਾਸਟਰ ਜਨਰਲ ਕਰਨਲ ਐਸਐਫਐਚ ਰਿਜਵੀ ਨੇ ਅਯੁਧਿਆ ਰਾਮ ਮੰਦਿਰ ਦਾ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਅਤੇ ਗੋਲਡ ਫਾਇਲ ਪ੍ਰਿੰਟਿਡ ਡਾਕ ਟਿਕਟ ਭੇਂਟ ਕੀਤਾ।
ਗ੍ਰਹਿ ਮੰਤਰੀ ਅਨਿਲ ਵਿਜ (Home Minister Anil Vij) ਨੇ ਡਾਕ ਟਿਕਟ ਨੂੰ ਬੇਹੱਦ ਖੂਬਸੂਰਤ ਦੱਸਦੇ ਹੋਏ ਇਸ ਦੀ ਸ਼ਲਾਘਾ ਕੀਤੀ। ਚੀਫ ਪੋਸਟ ਮਾਸਟਰ ਜਨਰਲ ਕਰਨਲ ਐਸਐਫਐਚ ਰਿਜਵੀ ਨੇ ਦਸਿਆ ਕਿ ਸ੍ਰੀਰਾਮ ਮੰਦਿਰ ਜਨਮਭੂਮੀ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਮੌਕੇ ‘ਤੇ ਡਾਕ ਵਿਭਾਗ ਵੱਲੋਂ ਡਾਕ ਟਿਕਟਾਂ ਦਾ ਸੈਟ ਤਿਆਰ ਕੀਤਾ ਗਿਆ ਹੈ। ਇੰਨ੍ਹਾਂ ਡਾਕ ਟਿਕਟਾਂ ਦੇ ਪ੍ਰਿਟਿੰਗ ਦੀ ਪ੍ਰਕ੍ਰਿਆ ਵਿਚ ਸ੍ਰੀ ਰਾਮ ਜਨਮਭੂਮੀ ਦੇ ਜਲ ਅਤੇ ਮਿੱਟੀ ਦੀ ਵਰਤੋ ਕੀਤੀ ਗਈ ਹੈ ਜੋ ਕਿ ਸ੍ਰੀ ਰਾਮ ਦੇ ਚੈਤਨਯ ਭਾਵ ਅਤੇ ਆਸ਼ੀਰਵਾਦ ਵਿਚ ਯੁਕਤ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਡਾਕ ਟਿਕਟ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਹਨ। ਡਾਕ ਟਿਕਟਾਂ ਨੂੰ ਦਿਵਅ ਪ੍ਰਕਾਸ਼ ਕਰਨ ਲਈ ਇਸ ਮਿਨਿਯੇਚਰ ਸ਼ੀਟ ਦੇ ਕੁੱਝ ਹਿਸਿਆਂ ‘ਤੇ ਗੋਲਡ ਫਾਇਲ ਪ੍ਰਿਟਿੰਗ ਕੀਤੀ ਗਈ ਹੈ।