July 5, 2024 12:24 am
Michael Douglas

ਹਾਲੀਵੁੱਡ ਅਦਾਕਾਰ ਮਾਈਕਲ ਡਗਲਸ ਨੂੰ ਦਿੱਤਾ ਜਾਵੇਗਾ ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਐਵਾਰਡ: ਅਨੁਰਾਗ ਠਾਕੁਰ

ਚੰਡੀਗੜ੍ਹ, 13 ਅਕਤੂਬਰ 2023: ਹਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਮਾਈਕਲ ਡਗਲਸ (Michael Douglas) ਨੂੰ ਗੋਆ ਵਿੱਚ ਭਾਰਤ ਦੀ ਤਰਫੋਂ ਸਨਮਾਨਿਤ ਕੀਤਾ ਜਾਵੇਗਾ। ਮਾਈਕਲ ਨੂੰ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ, ਗੋਆ ‘ਚ ‘ਸੱਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਇਸ ਦਾ ਐਲਾਨ ਕੀਤਾ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਅਨੁਰਾਗ ਨੇ ਇਸ ਪੋਸਟ ‘ਚ ਲਿਖਿਆ, ‘ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਹਾਨ ਹਾਲੀਵੁੱਡ ਅਦਕਾਰ ਅਤੇ ਨਿਰਮਾਤਾ ਮਾਈਕਲ ਡਗਲਸ (Michael Douglas) ਨੂੰ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਗੋਆ ‘ਚ ਵੱਕਾਰੀ ਸੱਤਿਆਜੀਤ ਰੇ ਐਕਸੀਲੈਂਸ ਇਨ ਫਿਲਮ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।’ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਫੈਸਟੀਵਲ ਦਾ 54ਵਾਂ ਐਡੀਸ਼ਨ ਹੈ। ਇਹ 20 ਨਵੰਬਰ ਤੋਂ 28 ਨਵੰਬਰ ਦਰਮਿਆਨ ਗੋਆ ਵਿੱਚ ਕਰਵਾਇਆ ਜਾਵੇਗਾ।