Punjab Holiday

Holidays: ਛੁੱਟੀਆਂ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ

21 ਦਸੰਬਰ 2024: ਪੰਜਾਬ (punjab) ਦੇ ਸਰਕਾਰੀ ਸਕੂਲਾਂ (goverments schools) ਵਿੱਚ ਛੁੱਟੀਆਂ ਸਬੰਧੀ ਵਿਭਾਗ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਿੱਖਿਆ ਵਿਭਾਗ (education department) ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਾਰੇ ਸਕੂਲ ਮੁਖੀਆਂ ਨੂੰ 01.01.2025 ਤੋਂ 15.01.2025 ਤੱਕ ਆਪਣੇ ਸਕੂਲਾਂ (schools) ਲਈ 2 ਪਾਬੰਦੀਸ਼ੁਦਾ ਛੁੱਟੀਆਂ, 4 ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਾਲਾਨਾ ਸਮਾਗਮਾਂ ਦੀਆਂ ਤਰੀਕਾਂ ਨੂੰ ਅਪਡੇਟ (update) ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਦੱਸ ਦੇਈਏ ਕਿ ਇਹਨਾ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਵਾਰ ਜਮ੍ਹਾਂ ਕਰਵਾਈ ਗਈ ਛੁੱਟੀ ਜਾਂ ਸਾਲਾਨਾ ਸਮਾਗਮ ਦੀ ਮਿਤੀ ਕਿਸੇ ਵੀ ਹਾਲਤ ਵਿੱਚ ਬਦਲੀ ਜਾਂ ਰੱਦ ਨਹੀਂ ਕੀਤੀ ਜਾ ਸਕਦੀ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਸਕੂਲ ਮੁਖੀਆਂ ਨੂੰ ਸਰਕਾਰੀ ਸੂਚੀ ਵਿੱਚੋਂ ਛੁੱਟੀਆਂ ਦੀ ਚੋਣ ਕਰਕੇ ਮਨਜ਼ੂਰੀ ਲੈਣ ਦੀ ਸਲਾਹ ਦਿੱਤੀ ਗਈ ਹੈ।

read more: Punjab Holiday: ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਭਲਕੇ ਜਨਤਕ ਛੁੱਟੀ ਦਾ ਐਲਾਨ

Scroll to Top