ਚੰਡੀਗੜ੍ਹ 11 ਦਸੰਬਰ 2024: Punjab Holiday list 2025: ਪੰਜਾਬ ਸਰਕਾਰ (Punjab government) ਨੇ ਸਾਲ 2025 ਦੀਆਂ ਛੁੱਟੀਆਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ | ਸਰਕਾਰੀ ਛੁੱਟੀਆਂ ਦੀ ਇਹ ਸੂਚੀ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੀ ਹੈ। ਇਸ ਸੂਚੀ ‘ਚ ਦਰਜ ਸਰਕਾਰੀ ਛੁੱਟੀਆਂ ਦੌਰਾਨ ਸਰਕਾਰੀ ਦਫ਼ਤਰ, ਨਗਰ ਨਿਗਮ ਦਫ਼ਤਰ, ਸਕੂਲ, ਕਾਲਜ, ਪ੍ਰਸ਼ਾਸਨਿਕ ਦਫ਼ਤਰ ਅਤੇ ਹੋਰ ਸਰਕਾਰੀ ਸ਼ਾਖਾਵਾਂ ਬੰਦ ਰਹਿਣਗੀਆਂ। ਇਸ ਸੂਚੀ ਮੁਤਾਬਕ ਗੁਰੂ ਪੁਰਬ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਗਰ ਕੀਰਤਨ ਸਮੇਤ ਹੋਰ ਪ੍ਰੋਗਰਾਮਾਂ ਲਈ ਅੱਧੇ ਦਿਨ ਦੀ ਛੁੱਟੀ ਤੋਂ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਕਰ ਸਕਦੇ ਹਨ।
ਸਰਕਾਰੀ ਅਦਾਰਿਆਂ ‘ਚ ਜਨਤਕ ਛੁੱਟੀ
ਪੰਜਾਬ ਸਰਕਾਰ ਵੱਲੋਂ ਜਾਰੀ ਸੂਚੀ ‘ਚ ਮੁਤਾਬਕ ਸਰਕਾਰੀ ਦਫ਼ਤਰ, ਨਗਰ ਨਿਗਮ ਦਫ਼ਤਰ, ਸਕੂਲ, ਕਾਲਜ, ਪ੍ਰਸ਼ਾਸਨਿਕ ਦਫ਼ਤਰ ਅਤੇ ਹੋਰ ਸਰਕਾਰੀ ਸ਼ਾਖਾਵਾਂ ‘ਚ ਜਨਤਕ ਛੁੱਟੀ ਰਹੇਗੀ | ਇਹ ਸਰਕਾਰੀ ਛੁੱਟੀ ਉਸ ਦਿਨ ਹੀ ਹੋਵੇਗੀ, ਜੋ ਸੂਚੀ ਵਿੱਚ ਤਾਰੀਖ ਦਿੱਤੀ ਹੈ|
Read More: Rajya Sabha: ਰਾਜ ਸਭਾ ਚੇਅਰਮੈਨ ਵਿਰੁੱਧ ਨੋਟਿਸ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ: ਕਿਰਨ ਰਿਜਿਜੂ