Hola Mohalla

Hola Mohalla: ਹੋਲੇ-ਮੁਹੱਲੇ ‘ਤੇ ਜਾਣ ਵਾਲੇ ਨੌਜਵਾਨਾਂ ਨੂੰ ਗਿਆਨੀ ਰਘੁਬੀਰ ਸਿੰਘ ਦੀ ਖ਼ਾਸ ਅਪੀਲ

ਅਨੰਦਪੁਰ ਸਾਹਿਬ, 11 ਮਾਰਚ 2025: ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ (Giani Raghubir Singh) ਨੇ ਹੋਲੇ-ਮੁਹੱਲੇ (Hola Mohalla) ‘ਤੇ ਸ੍ਰੀ ਕੇਸਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਜਾਣ ਵਾਲੀ ਸੰਗਤਾਂ ਨੂੰ ਖ਼ਾਸ ਅਪੀਲ ਕੀਤੀ ਹੈ |

ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਦੇਖਿਆ ਜਾਂਦਾ ਹੈ ਕਿ ਤਿੰਨ ਜਾਂ ਚਾਰ ਜਣੇ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾਂਦੇ ਹਨ ਜਾਂ ਟਰੈਕਟਰਾਂ ‘ਤੇ ਵੱਡੇ-ਵੱਡੇ ਸਪੀਕਰ ਲਗਾ ਕੇ ਗਾਣੇ ਲਗਾ ਕੇ ਜਾਂਦੇ ਹਨ, ਉਹਨਾਂ ਨੂੰ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ |

ਗਿਆਨੀ ਰਘੁਬੀਰ ਸਿੰਘ (Giani Raghubir Singh) ਨੇ ਕਿਹਾ ਕਿ ਸਾਨੂੰ ਬਿਲਕੁਲ ਸਾਫ-ਸੁਥਰਾ ਮਾਹੌਲ ਅਤੇ ਸ਼ਾਂਤੀ ਦੇ ਨਾਲ ਗੁਰੂ ਘਰ ਜਾਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਹੋਲੇ-ਮਹੱਲੇ (Hola Mohalla) ‘ਤੇ ਸੰਗਤਾਂ ਜਿੱਥੇ ਸੇਵਾ ਕਰਦੀਆਂ ਹਨ | ਇਸ ਦੌਰਾਨ ਕੋਈ ਲੰਗਰ ਦੀ ਸੇਵਾ, ਕੋਈ ਜੋੜਿਆਂ ਦੀ ਸੇਵਾ, ਕੋਈ ਟਰਾਂਸਪੋਰਟ ਦੀ ਅਤੇ ਕੋਈ ਮੈਡੀਕਲ ਦੀ ਸੇਵਾ ਕਰਦਾ ਹੈ |

ਉਹਨਾਂ ਕਿਹਾ ਕਿ ਸੰਗਤਾਂ ਬੜੇ ਸ਼ਰਧਾ ‘ਤੇ ਚਾਅ ਦੇ ਨਾਲ ਨਤਮਸਤਕ ਹੋਣ ਦੇ ਲਈ ਵੱਡੀ ਗਿਣਤੀ ‘ਚ ਅਨੰਦਪੁਰ ਸਾਹਿਬ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕਈ ਵਾਰ ਵੇਖਿਆ ਗਿਆ ਹੈ, ਨੌਜਵਾਨ ਆਪਣੇ ਮੋਟਰਸਾਈਕਲਾਂ ਦੇ ਸਲੈਂਸਰ ਉਤਾਰ ਕੇ ਉੱਚੀ ਆਵਾਜ਼ ‘ਚ ਜਿਹੜਾ ਪਟਾਕੇ ਪਾਉਂਦੇ ਹਨ, ਉਹਨਾਂ ਨੂੰ ਵੀ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ | ਮਾਣ-ਮਰਿਆਦਾ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਕਈ ਵਾਰ ਇਸ ਹੁੱਲੜਬਾਜੀ ‘ਚ ਕਈ ਵਾਰ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਭਰਾਵਾਂ ਦੀ ਜਾਨ ਵੀ ਚਲੀ ਜਾਂਦੀ | ਜਿਸ ਦੇ ਚੱਲਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਹੁੰਦੀਆਂ ਹਨ ਅਤੇ ਕਈ ਵਾਰ ਹਾਦਸਾ ਹੋਣ ਦਾ ਵੀ ਡਰ ਲੱਗਾ ਰਹਿੰਦਾ ਹੈ | ਉਨ੍ਹਾਂ ਨੇ ਲੰਗਰ ਲਾਉਣ ਵਾਲੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਵਧੀਆ ਡਿਸਪੋਜਲ ਵਰਤਣੇ ਚਾਹੀਦੇ ਹਨ ਅਤੇ ਜਿਹੜਾ ਧਰਤੀ ਦੇ ਵਾਤਾਵਰਨ ਨੂੰ ਖਰਾਬ ਨਾ ਕਰੇ | ਉੱਥੇ ਹੀ ਲੰਗਰ ਦੇ ‘ਚ ਜਿਹੜੀਆਂ ਮਿਆਰੇ ਵਸਤੂਆਂ ਨੇ ਉਹੀ ਵਰਤੀਆਂ ਜਾਣ ਅਤੇ ਸਾਫ਼-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ |

Read More: History of Hola Mohalla: ਸਿੱਖਾਂ ਦੀ ਚੜ੍ਹਦੀਕਲਾਂ ਦਾ ਪ੍ਰਤੀਕ ਹੋਲਾ-ਮਹੱਲਾ ਦਾ ਇਤਿਹਾਸ

Scroll to Top