ਚੰਡੀਗੜ੍ਹ, 20 ਜਨਵਰੀ 2023: ਹਾਕੀ ਵਿਸ਼ਵ ਕੱਪ (Hockey World Cup) ਦੇ ਗਰੁੱਪ ਦੌਰ ਦੇ ਮੈਚ ਸ਼ੁੱਕਰਵਾਰ (20 ਜਨਵਰੀ) ਨੂੰ ਸਮਾਪਤ ਹੋਣਗੇ। ਇਸਦੇ ਨਾਲ ਹੀ ਨਾਕਆਊਟ ਮੈਚ 22 ਜਨਵਰੀ ਤੋਂ ਸ਼ੁਰੂ ਹੋਣਗੇ। ਅੱਜ ਮੈਚ ‘ਚ ਆਸਟ੍ਰੇਲੀਆ ਨੇ ਪੂਲ ਏ ‘ਚ ਦੱਖਣੀ ਅਫਰੀਕਾ ਨੂੰ 9-2 ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਤਿੰਨੇ ਮੈਚ ਹਾਰ ਗਿਆ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਪੂਲ ਬੀ ਵਿੱਚ ਬੈਲਜੀਅਮ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ ਅਤੇ ਕੋਰੀਆ ਦਾ ਸਾਹਮਣਾ ਜਰਮਨੀ ਨਾਲ ਹੋਵੇਗਾ।
ਆਸਟਰੇਲੀਆ ਨੇ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਜਿੱਤ ਨਾਲ ਵਿਸ਼ਵ ਕੱਪ ਵਿੱਚ ਆਪਣੀ ਮਜ਼ਬੂਤ ਦਾਅਵੇਦਾਰੀ ਨੂੰ ਪੇਸ਼ ਕੀਤੀ ਹੈ | ਅੱਜ ਮੈਚ ਵਿੱਚ ਆਸਟ੍ਰੇਲੀਆ ਲਈ ਗੋਵਰਸ ਬਲੇਕ ਨੇ ਚਾਰ ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਕ੍ਰੇਗ ਟਾਮ, ਹਾਰਵੇ ਜੈਕ, ਬਿਲ ਡੇਨੀਅਲਸ, ਹੇਵਰਡ ਜੇਰੇਮੀ ਅਤੇ ਬ੍ਰੈਂਡਟ ਟਿਮ ਨੇ ਇਕ-ਇਕ ਗੋਲ ਕੀਤਾ। ਦੱਖਣੀ ਅਫਰੀਕਾ ਲਈ ਨਟੂਲੀ ਨਕੋਬਿਲ ਅਤੇ ਕੋਕ ਟੇਵਿਨ ਨੇ ਇਕ-ਇਕ ਗੋਲ ਕੀਤਾ। ਇਸ ਜਿੱਤ ਨਾਲ ਆਸਟਰੇਲੀਆ ਦੇ ਤਿੰਨ ਮੈਚਾਂ ਵਿੱਚ ਸੱਤ ਅੰਕ ਹੋ ਗਏ ਹਨ। ਆਸਟਰੇਲੀਆ ਨੇ ਤਿੰਨ ਵਿੱਚੋਂ ਦੋ ਮੈਚ ਜਿੱਤੇ ਅਤੇ ਇੱਕ ਮੈਚ ਡਰਾਅ ਰਿਹਾ। ਅਰਜਨਟੀਨਾ ਦੂਜੇ ਅਤੇ ਫਰਾਂਸ ਤੀਜੇ ਨੰਬਰ ‘ਤੇ ਹੈ।