July 7, 2024 2:15 pm
Argentina

Hockey WC: ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਅਰਜਨਟੀਨਾ ਨੇ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾਇਆ

ਚੰਡੀਗੜ੍ਹ 13 ਜਨਵਰੀ 2023: ਅੱਜ ਵਿਸ਼ਵ ਹਾਕੀ ਕੱਪ ਦਾ ਆਗਾਜ ਹੋ ਚੁੱਕਾ ਹੈ | ਪਹਿਲਾ ਮੈਚ ਅਰਜਨਟੀਨਾ (Argentina) ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ | ਅਰਜਨਟੀਨਾ ਨੇ ਹਾਕੀ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾ ਦਿੱਤਾ । ਪੂਲ-ਏ ਵਿੱਚ ਅਰਜਨਟੀਨਾ ਦੀ ਟੀਮ ਤਿੰਨ ਅੰਕਾਂ ਨਾਲ ਸਿਖਰ ’ਤੇ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਹੁਣ ਪੂਲ-ਏ ‘ਚ ਆਸਟ੍ਰੇਲੀਆ ਦਾ ਸਾਹਮਣਾ ਫਰਾਂਸ ਨਾਲ ਹੈ। ਇਹ ਮੈਚ ਦੁਪਹਿਰ 3 ਵਜੇ ਤੋਂ ਖੇਡਿਆ ਜਾਵੇਗਾ | ਇਸ ਦੇ ਨਾਲ ਹੀ ਦੂਜੇ ਮੈਚ ‘ਚ ਆਸਟ੍ਰੇਲੀਆ ਅਤੇ ਫਰਾਂਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਤੀਜੇ ਮੈਚ ਵਿੱਚ ਇੰਗਲੈਂਡ ਅਤੇ ਵੇਲਜ਼ ਦੀਆਂ ਟੀਮਾਂ ਭਿੜਨਗੀਆਂ। ਸ਼ਾਮ ਸੱਤ ਵਜੇ ਤੋਂ ਭਾਰਤ ਦਾ ਸਾਹਮਣਾ ਸਪੇਨ ਨਾਲ ਹੋਵੇਗਾ।