Hockey

Hockey: ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ‘ਚ ਭਾਰਤੀ ਹਾਕੀ ਟੀਮ ਦਾ ਦਬਦਬਾ ਕਾਇਮ, ਜਾਪਾਨ ਨੂੰ ਹਰਾਇਆ

ਚੰਡੀਗੜ੍ਹ, 09 ਸਤੰਬਰ 2024: ਹਾਕੀ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ (Hockey Asian Championship trophy) ‘ਚ ਭਾਰਤੀ ਹਾਕੀ ਟੀਮ (Indian hockey team) ਦਾ ਦਬਦਬਾ ਕਾਇਮ ਹੈ। ਭਾਰਤੀ ਟੀਮ ਨੇ ਚੀਨ ਤੋਂ ਬਾਅਦ ਹੁਣ ਜਾਪਾਨ ਨੂੰ ਹਰਾ ਕੇ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਿਆ। ਅੱਜ ਮੈਚ ‘ਚ ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਈ।

ਮੈਚ ‘ਚ ਸੁਖਜੀਤ ਸਿੰਘ ਨੇ ਪਹਿਲੇ ਹੀ ਮਿੰਟ ‘ਚ ਗੋਲ ਕਰ ਦਿੱਤਾ। ਕੁਝ ਸਕਿੰਟਾਂ ਬਾਅਦ ਅਭਿਸ਼ੇਕ ਨੇ ਬੜ੍ਹਤ ਦੁੱਗਣੀ ਕਰ ਦਿੱਤੀ। ਉਸ ਨੇ ਗੋਲ ਦੇ ਅੰਦਰ ਗੇਂਦ ਨੂੰ ਸੰਭਾਲਿਆ, ਜਾਪਾਨੀ ਖਿਡਾਰੀਆਂ ਦੇ ਦਬਾਅ ਦੇ ਬਾਵਜੂਦ ਇਸ ਨੂੰ ਕੰਟਰੋਲ ਕੀਤਾ ਅਤੇ ਗੋਲਕੀਪਰ ਨੂੰ ਹਰਾ ਕੇ ਗੋਲ ਕੀਤਾ।

Scroll to Top