ਚੰਡੀਗੜ੍ਹ, 06 ਜਨਵਰੀ 2025: HMPV Virus In India: ਚੀਨ ‘ਚ ਫੈਲ ਰਿਹਾ ਹਿਊਮਨ ਮੈਟਾਪਨੀਓਮੋਵਾਇਰਸ (HMPV) ਸੰਕਰਮਣ ਭਾਰਤ ‘ਚ ਵੀ ਦਸਤਕ ਦੇ ਚੁੱਕਾ ਹੈ | ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਕਰਨਾਟਕ ‘ਚ ਦੋ ਬੱਚਿਆਂ ‘ਚ HMPV ਦੀ ਲਾਗ ਦਾ ਪਤਾ ਲਗਾਇਆ ਹੈ। ਤਿੰਨ ਮਹੀਨੇ ਦੀ ਬੱਚੀ ਅਤੇ ਅੱਠ ਮਹੀਨੇ ਦੇ ਲੜਕੇ ‘ਚ ਇਨਫੈਕਸ਼ਨ ਪਾਇਆ ਗਿਆ ਹੈ। ਮਾਮਲਾ ਮਿਲਣ ਤੋਂ ਬਾਅਦ ਕਰਨਾਟਕ ਦੇ ਸਿਹਤ ਮੰਤਰੀ ਨੇ ਐਮਰਜੈਂਸੀ ਬੈਠਕ ਸੱਦੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇੱਕ ਤਿੰਨ ਮਹੀਨੇ ਦੀ ਬੱਚੀ ਨੂੰ ਬ੍ਰੌਨਕੋਪਨੀਮੋਨੀਆ ਦੇ ਇਲਾਜ ਲਈ ਬੈਂਗਲੁਰੂ ਦੇ ਬੈਪਟਿਸਟ ਹਸਪਤਾਲ ‘ਚ ਦਾਖਲ ਕਰਵਾਇਆ ਸੀ। ਲੜਕੀ ‘ਚ ਐਚ.ਐਮ.ਪੀ.ਵੀ. ਹੋਣ ਦੀ ਪੁਸ਼ਟੀ ਹੋਈ ਹੈ | ਫਿਲਹਾਲ ਉਕਤ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸੇ ਹਸਪਤਾਲ ‘ਚ ਇੱਕ ਅੱਠ ਮਹੀਨੇ ਦਾ ਬੱਚਾ ਵੀ ਸੰਕਰਮਿਤ ਪਾਇਆ ਸੀ। ਉਸ ਦਾ ਸੈਂਪਲ 3 ਜਨਵਰੀ 2025 ਨੂੰ ਲਿਆ ਗਿਆ ਸੀ। ਬੱਚੇ ਦੀ ਹਾਲਤ ਵੀ ਠੀਕ ਹੈ। ਸੰਕਰਮਿਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੋਈ ਅੰਤਰਰਾਸ਼ਟਰੀ ਯਾਤਰਾ ਰਿਕਾਰਡ ਨਹੀਂ ਹੈ।
ਕੀ ਹੈ ਹਿਊਮਨ ਮੈਟਾਪਨੀਉਮੋਵਾਇਰਸ (What is HMPV Virus)
ਹਿਊਮਨ ਮੈਟਾਪਨੀਉਮੋਵਾਇਰਸ ਨੂੰ HMPV ਵਾਇਰਸ ਕਿਹਾ ਜਾਂਦਾ ਹੈ। ਇਹ ਵਾਇਰਸਾਂ ਦੇ ਪਰਿਵਾਰ ਤੋਂ ਆਉਂਦਾ ਹੈ ਜੋ ਨਮੂਨੀਆ ਦਾ ਕਾਰਨ ਬਣਦਾ ਹੈ। ਇਸ ਇਨਫੈਕਸ਼ਨ ਕਾਰਨ ਕਿਸੇ ਵੀ ਉਮਰ ਦੇ ਲੋਕਾਂ ਨੂੰ ਬਿਮਾਰੀਆਂ ਹੋ ਸਕਦੀਆਂ ਹਨ।
ਹਿਊਮਨ ਮੈਟਾਪਨੀਉਮੋਵਾਇਰਸ ਦੀ ਪਛਾਣ ਪਹਿਲੀ ਵਾਰ 2001 ‘ਚ ਹੋਈ ਸੀ ਅਤੇ ਨੀਦਰਲੈਂਡ ਦੇ ਵਿਗਿਆਨੀਆਂ ਵੱਲੋਂ ਇਸ ਦੀ ਖੋਜ ਕੀਤੀ ਸੀ। ਇਹ HMPV ਵਾਇਰਸ ਮਨੁੱਖੀ ਸਾਹ ਪ੍ਰਣਾਲੀ ‘ਤੇ ਅਸਰ ਪਾਉਂਦਾ ਹੈ | ਇਸ ਵਾਇਰਸ ਨੂੰ Paramyxoviridae ਪਰਿਵਾਰ ਦਾ ਇੱਕ ਵਾਇਰਸ ਮੰਨਿਆ ਜਾਂਦਾ ਹੈ |
HMPV ਵਾਇਰਸ ਦਾ ਕਿੰਨਾ ਨੂੰ ਜ਼ਿਆਦਾ ਖ਼ਤਰਾ ?
ਇਸ HMPV ਵਾਇਰਸ ਦਾ ਉਨ੍ਹਾਂ ਲੋਕਾਂ ‘ਤੇ HMPV ਜ਼ਿਆਦਾ ਖ਼ਤਰਾ ਹੁੰਦਾ ਹੈ, ਇਨ੍ਹਾਂ ‘ਚ ਛੋਟੇ ਬੱਚੇ, ਬਜ਼ੁਰਗ ਜਾਂ ਉਹ ਲੋਕ ਜਿਨ੍ਹਾਂ ਦੀ ਇਮਿਊਨ ਸਿਸਟਮ ਕਮਜ਼ੋਰ ਹੈ। ਇੱਥੋਂ ਤੱਕ ਕਿ ਹੁਣ ਤੱਕ ਦੇ ਸਾਹਮਣੇ ਆਏ ਮਾਮਲਿਆਂ ‘ਚ ਵੀ ਬੱਚਿਆਂ ਨੂੰ ਜ਼ਿਆਦਾ ਸ਼ਿਕਾਰ ਬਣਾਇਆ ਹੈ। ਇਸ ਲਈ ਇਨ੍ਹਾਂ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
HMPV ਵਾਇਰਸ ਦੇ ਲੱਛਣ (Symptoms of HMPV Virus)
ਇਸ ਲਾਗ ਦੇ ਸੰਪਰਕ ‘ਚ ਆਉਣ ਦੇ 3 ਤੋਂ 6 ਦਿਨਾਂ ਦੇ ਅੰਦਰ ਜ਼ੁਕਾਮ ਵਰਗੇ ਆਮ ਅਤੇ ਹਲਕੇ ਲੱਛਣ ਦਿਖਾਈ ਦਿੰਦੇ ਹਨ। ਪਰ ਕਈ ਵਾਰ ਇਹ ਗੰਭੀਰ ਰੂਪ ਲੈ ਲੈਂਦਾ ਹੈ, ਜਿਸ ‘ਚ ਬ੍ਰੌਨਕਾਈਟਸ ਅਤੇ ਨਮੂਨੀਆ ਸ਼ਾਮਲ ਹਨ। ਨਿਮੋਨੀਆ ਉਦੋਂ ਹੁੰਦਾ ਹੈ ਜਦੋਂ ਫੇਫੜੇ ਪਾਣੀ ਨਾਲ ਭਰ ਜਾਂਦੇ ਹਨ।
ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਵੀ ਫੈਲਦਾ ਹੈ, ਇਸ ਲਈ ਇਹ ਗੱਲਾਂ ਧਿਆਨ ਨਾਲ ਕਰੋ। ਇਸਦੇ ਨਾਲ ਹੀ ਖੰਘ ਅਤੇ ਜ਼ੁਕਾਮ ਦੇ ਮਰੀਜ਼ ਦੇ ਆਲੇ-ਦੁਆਲੇ ਹੋਣਾ, ਬਿਮਾਰ ਲੋਕਾਂ ਨੂੰ ਛੂਹਣਾ ਜਾਂ ਉਨ੍ਹਾਂ ਦੀ ਦੇਖਭਾਲ ਕਰਨਾ, ਕਿਸੇ ਵੀ ਸਤ੍ਹਾ ਨੂੰ ਛੂਹਣ ਤੋਂ ਬਾਅਦ ਨੱਕ ਅਤੇ ਮੂੰਹ ਨੂੰ ਛੂਹਣਾ ਆਦਿ ਸ਼ਾਮਲ ਹੈ |
HMPV ਵਾਇਰਸ ਦਾ ਇਲਾਜ (Treatment of HMPV Virus)
ਇਸ ਬੀਮਾਰੀ ਦਾ ਪਤਾ ਲਗਾਉਣ ਲਈ ਨਿਊਕਲੀਕ ਐਸਿਡ ਐਂਪਲੀਫਿਕੇਸ਼ਨ ਟੈਸਟ ਜਾਂ ਵਾਇਰਲ ਐਂਟੀਜੇਨ ਡਿਟੈਕਸ਼ਨ ਟੈਸਟ ਕੀਤਾ ਜਾਂਦਾ ਹੈ। ਐਚਐਮਪੀਵੀ ਵਾਇਰਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ, ਇਸਲਈ ਇਸਦੇ ਲੱਛਣਾਂ ਦਾ ਪ੍ਰਬੰਧਨ ਹੀ ਕੀਤਾ ਜਾਂਦਾ ਹੈ। ਅਜਿਹੀਆਂ ਬਿਮਾਰੀਆਂ ‘ਚ ਰੋਕਥਾਮ ਸਭ ਤੋਂ ਜ਼ਰੂਰੀ ਹੋ ਜਾਂਦੀ ਹੈ।
HMPV ਵਾਇਰਸ ਤੋਂ ਬਚਣ ਲਈ ਵਰਤੋ ਇਹ ਸਾਵਧਾਨੀਆਂ:-
ਘੱਟੋ-ਘੱਟ 20 ਸਕਿੰਟਾਂ ਤੱਕ ਸਾਬਣ ਨਾਲ ਹੱਥ ਧੋਵੋ
ਬਿਨਾਂ ਧੋਤੇ ਹੋਏ ਹੱਥਾਂ ਨਾਲ ਅੱਖਾਂ, ਨੱਕ, ਮੂੰਹ ਨੂੰ ਨਾ ਛੂਹੋ
ਜੇ ਹੋ ਸਕੇ ਤਾਂ ਬਿਮਾਰ ਲੋਕਾਂ ਤੋਂ ਸਹੀ ਦੂਰੀ ਬਣਾ ਕੇ ਰੱਖੋ
ਖੰਘ ਜਾਂ ਜ਼ੁਕਾਮ ਹੋਣ ‘ਤੇ ਆਪਣਾ ਮੂੰਹ ਅਤੇ ਨੱਕ ਢੱਕੋ।
ਵਾਰ ਵਾਰ ਹੱਥ ਧੋਵੋ |
ਬਿਮਾਰ ਹੋਣ ‘ਤੇ ਘਰ ਰਹੋ |
ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖੋ |
Read More: HMPV: ਚੀਨ ਦੇ ਵਾਇਰਸ ਨੇ ਭਾਰਤ ‘ਚ ਰੱਖਿਆ ਪੈਰ, ਇੱਕ ਕੇਸ ਆਇਆ ਸਾਹਮਣੇ