HMPV

HMPV News: ਅਸਾਮ ‘ਚ 10 ਮਹੀਨੇ ਦੇ ਬੱਚੇ ‘ਚ HMPV ਵਾਇਰਸ ਦੀ ਪੁਸ਼ਟੀ

ਚੰਡੀਗੜ੍ਹ, 11 ਜਨਵਰੀ 2025: ਚੀਨ ‘ਚ ਤਬਾਹੀ ਮਚਾ ਰਿਹਾ ਹਿਊਮਨ ਮੈਟਾਪਨਿਊਮੋਵਾਇਰਸ (HMPV) ਹੁਣ ਭਾਰਤ ਤੱਕ ਪਹੁੰਚ ਗਿਆ ਹੈ| ਅਸਾਮ ‘ਚ ਇੱਕ 10 ਮਹੀਨੇ ਦੇ ਬੱਚੇ ‘ਚ HMPV ਵਾਇਰਸ ਦੀ ਪੁਸ਼ਟੀ ਹੋਈ ਹੈ | ਬੱਚੇ ਦਾ ਡਿਬਰੂਗੜ੍ਹ ਦੇ ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ (ਏਐਮਸੀਐਚ) ‘ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਬੱਚੇ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ।
ਇਸ ਸੰਬੰਧੀ ਏਐਮਸੀਐਚ ਦੇ ਸੁਪਰਡੈਂਟ ਡਾ: ਧਰੁਬਜਯੋਤੀ ਭੁਈਂਆ ਨੇ ਕਿਹਾ ਕਿ ਬੱਚੇ ਨੂੰ ਚਾਰ ਦਿਨ ਪਹਿਲਾਂ ਜ਼ੁਕਾਮ ਵਰਗੇ ਲੱਛਣਾਂ ਨਾਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਕੱਲ੍ਹ ਸਾਨੂੰ ICMR-RMRC, ਲਾਹੋਵਾਲ ਤੋਂ ਟੈਸਟ ਰਿਪੋਰਟ ਮਿਲੀ, ਜਿਸ ‘ਚ HMPV ਇਨਫੈਕਸ਼ਨ ਦੀ ਪੁਸ਼ਟੀ ਹੋਈ।

ਉਨ੍ਹਾਂ ਕਿਹਾ ਕਿ ਇਨਫਲੂਐਂਜ਼ਾ ਅਤੇ ਫਲੂ ਵਰਗੇ ਮਾਮਲਿਆਂ ਲਈ ਨਮੂਨੇ ਨਿਯਮਿਤ ਤੌਰ ‘ਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੂੰ ਭੇਜੇ ਜਾਂਦੇ ਹਨ। ਇਹ ਇੱਕ ਰੁਟੀਨ ਜਾਂਚ ਸੀ, ਜਿਸ ‘ਚ ਇਨਫੈਕਸ਼ਨ ਦਾ ਪਤਾ ਲੱਗਿਆ। ਬੱਚੇ ਦੀ ਹਾਲਤ ਸਥਿਰ ਹੈ ਅਤੇ ਇਹ ਇੱਕ ਆਮ ਵਾਇਰਸ ਹੈ ਅਤੇ ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।

ਚੀਨ ‘ਚ ਤਬਾਹੀ ਮਚਾ ਰਿਹਾ ਹਿਊਮਨ ਮੈਟਾਪਨਿਊਮੋਵਾਇਰਸ (HMPV) ਹੁਣ ਭਾਰਤ ਤੱਕ ਪਹੁੰਚ ਗਿਆ ਹੈ। ਜਿਸਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਅਲਰਟ ਮੋਡ ‘ਤੇ ਹੈ | ਭਾਰਤ ਦੇ ਕਰਨਾਟਕ, ਤਾਮਿਲਨਾਡੂ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਵਿੱਚ ਮਾਮਲੇ ਸਾਹਮਣੇ ਆਏ ਹਨ।

HMPV ਵਾਇਰਸ ਦੇ ਲੱਛਣ (Symptoms of HMPV Virus)

ਇਸ ਲਾਗ ਦੇ ਸੰਪਰਕ ‘ਚ ਆਉਣ ਦੇ 3 ਤੋਂ 6 ਦਿਨਾਂ ਦੇ ਅੰਦਰ ਜ਼ੁਕਾਮ ਵਰਗੇ ਆਮ ਅਤੇ ਹਲਕੇ ਲੱਛਣ ਦਿਖਾਈ ਦਿੰਦੇ ਹਨ। ਪਰ ਕਈ ਵਾਰ ਇਹ ਗੰਭੀਰ ਰੂਪ ਲੈ ਲੈਂਦਾ ਹੈ, ਜਿਸ ‘ਚ ਬ੍ਰੌਨਕਾਈਟਸ ਅਤੇ ਨਮੂਨੀਆ ਸ਼ਾਮਲ ਹਨ। ਨਿਮੋਨੀਆ ਉਦੋਂ ਹੁੰਦਾ ਹੈ ਜਦੋਂ ਫੇਫੜੇ ਪਾਣੀ ਨਾਲ ਭਰ ਜਾਂਦੇ ਹਨ।

ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਵੀ ਫੈਲਦਾ ਹੈ, ਇਸ ਲਈ ਇਹ ਗੱਲਾਂ ਧਿਆਨ ਨਾਲ ਕਰੋ। ਇਸਦੇ ਨਾਲ ਹੀ ਖੰਘ ਅਤੇ ਜ਼ੁਕਾਮ ਦੇ ਮਰੀਜ਼ ਦੇ ਆਲੇ-ਦੁਆਲੇ ਹੋਣਾ, ਬਿਮਾਰ ਲੋਕਾਂ ਨੂੰ ਛੂਹਣਾ ਜਾਂ ਉਨ੍ਹਾਂ ਦੀ ਦੇਖਭਾਲ ਕਰਨਾ, ਕਿਸੇ ਵੀ ਸਤ੍ਹਾ ਨੂੰ ਛੂਹਣ ਤੋਂ ਬਾਅਦ ਨੱਕ ਅਤੇ ਮੂੰਹ ਨੂੰ ਛੂਹਣਾ ਆਦਿ ਸ਼ਾਮਲ ਹੈ |

HMPV ਵਾਇਰਸ ਦਾ ਇਲਾਜ (Treatment of HMPV Virus)

ਇਸ ਬੀਮਾਰੀ ਦਾ ਪਤਾ ਲਗਾਉਣ ਲਈ ਨਿਊਕਲੀਕ ਐਸਿਡ ਐਂਪਲੀਫਿਕੇਸ਼ਨ ਟੈਸਟ ਜਾਂ ਵਾਇਰਲ ਐਂਟੀਜੇਨ ਡਿਟੈਕਸ਼ਨ ਟੈਸਟ ਕੀਤਾ ਜਾਂਦਾ ਹੈ। ਐਚਐਮਪੀਵੀ ਵਾਇਰਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ, ਇਸਲਈ ਇਸਦੇ ਲੱਛਣਾਂ ਦਾ ਪ੍ਰਬੰਧਨ ਹੀ ਕੀਤਾ ਜਾਂਦਾ ਹੈ। ਅਜਿਹੀਆਂ ਬਿਮਾਰੀਆਂ ‘ਚ ਰੋਕਥਾਮ ਸਭ ਤੋਂ ਜ਼ਰੂਰੀ ਹੋ ਜਾਂਦੀ ਹੈ।

HMPV ਵਾਇਰਸ ਤੋਂ ਬਚਣ ਲਈ ਵਰਤੋ ਇਹ ਸਾਵਧਾਨੀਆਂ:-

ਘੱਟੋ-ਘੱਟ 20 ਸਕਿੰਟਾਂ ਤੱਕ ਸਾਬਣ ਨਾਲ ਹੱਥ ਧੋਵੋ
ਬਿਨਾਂ ਧੋਤੇ ਹੋਏ ਹੱਥਾਂ ਨਾਲ ਅੱਖਾਂ, ਨੱਕ, ਮੂੰਹ ਨੂੰ ਨਾ ਛੂਹੋ
ਜੇ ਹੋ ਸਕੇ ਤਾਂ ਬਿਮਾਰ ਲੋਕਾਂ ਤੋਂ ਸਹੀ ਦੂਰੀ ਬਣਾ ਕੇ ਰੱਖੋ
ਖੰਘ ਜਾਂ ਜ਼ੁਕਾਮ ਹੋਣ ‘ਤੇ ਆਪਣਾ ਮੂੰਹ ਅਤੇ ਨੱਕ ਢੱਕੋ।
ਵਾਰ ਵਾਰ ਹੱਥ ਧੋਵੋ |
ਬਿਮਾਰ ਹੋਣ ‘ਤੇ ਘਰ ਰਹੋ |
ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖੋ |

Read More: ਹਰਿਆਣਾ ‘ਚ ਸਿਹਤ ਵਿਭਾਗ ਵੱਲੋਂ HMPV ਵਾਇਰਸ ਨੂੰ ਲੈ ਕੇ ਅਲਰਟ ਜਾਰੀ, ਹਸਪਤਾਲਾਂ ਨੂੰ ਦਿਸ਼ਾ- ਨਿਰਦੇਸ਼ ਜਾਰੀ

Scroll to Top