July 2, 2024 9:26 pm
ਬਸ਼ੀਰ ਅਹਿਮਦ

ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਕਮਾਂਡਰ ਬਸ਼ੀਰ ਅਹਿਮਦ ਮਾਰਿਆ ਗਿਆ

ਚੰਡੀਗੜ੍ਹ, 21 ਫ਼ਰਵਰੀ 2023: ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਕਮਾਂਡਰ ਬਸ਼ੀਰ ਅਹਿਮਦ ਪੀਰ (Bashir Ahmed Peer) ਸੋਮਵਾਰ ਨੂੰ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰ ਨੇ ਰਾਵਲਪਿੰਡੀ ਵਿਚ ਇਕ ਦੁਕਾਨ ਦੇ ਬਾਹਰ ਪੀਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।

ਬਸ਼ੀਰ ਅਹਿਮਦ ਨੂੰ ਪਿਛਲੇ ਸਾਲ 4 ਅਕਤੂਬਰ ਨੂੰ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਾਰਨ ਅੱਤਵਾਦੀ ਐਲਾਨਿਆ ਗਿਆ ਸੀ। ਉਹ ਪੀਰ ਹਿਜ਼ਬੁਲ ਮੁਜਾਹਿਦੀਨ, ਲਸ਼ਕਰ-ਏ-ਤੋਇਬਾ ਵਰਗੇ ਫਰੰਟ ਸੰਗਠਨਾਂ ਨਾਲ ਅੱਤਵਾਦੀਆਂ ਨੂੰ ਜੋੜਨ ਲਈ ਕਈ ਆਨਲਾਈਨ ਗਤੀਵਿਧੀਆਂ ਵਿੱਚ ਸ਼ਾਮਲ ਸੀ। ਅਹਿਮਦ ਬਸ਼ੀਰ (Bashir Ahmed) ਨਮਾਜ਼ ਅਦਾ ਕਰਨ ਲਈ ਆਪਣੇ ਘਰ ਨੇੜੇ ਮਸਜਿਦ ਗਿਆ ਸੀ। ਮਸਜਿਦ ਤੋਂ ਬਾਹਰ ਆ ਕੇ ਉਹ ਇੱਕ ਦੁਕਾਨ ਕੋਲ ਜਾ ਖੜ੍ਹਾ ਹੋਇਆ। ਇਸ ਦੌਰਾਨ ਦੋ ਹਮਲਾਵਰ ਬਾਈਕ ‘ਤੇ ਆਏ ਅਤੇ ਬਸ਼ੀਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਬਸ਼ੀਰ ਅਹਿਮਦ ਨੂੰ ਇਮਤਿਆਜ਼ ਆਲਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਜੰਮੂ-ਕਸ਼ਮੀਰ ‘ਚ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ‘ਚ ਇਸ ਦਾ ਹੱਥ ਸੀ। ਉਹ ਜੰਮੂ-ਕਸ਼ਮੀਰ ‘ਚ ਹਾਜੀ, ਪੀਰ ਅਤੇ ਇਮਤਿਆਜ਼ ਦੇ ਕੋਡ ਨਾਵਾਂ ‘ਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਬਸ਼ੀਰ ਪਿਛਲੇ ਕੁਝ ਸਾਲਾਂ ਤੋਂ ਰਾਵਲਪਿੰਡੀ ‘ਚ ਰਹਿ ਰਿਹਾ ਸੀ। ਪਾਕਿਸਤਾਨ ਸਰਕਾਰ ਨੇ ਉਸ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਦਿੱਤੀ ਸੀ। ਆਈਐਸਆਈ ਨੇ ਬਸ਼ੀਰ ਨੂੰ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀ ਘੁਸਪੈਠ ਕਰਨ ਦਾ ਕੰਮ ਸੌਂਪਿਆ ਸੀ।