History of Somnath Temple: ਗੁਜਰਾਤ ਦੇ ਕਾਠੀਆਵਾੜ ਖੇਤਰ ‘ਚ ਸਮੁੰਦਰੀ ਕੰਢੇ ਸਥਿਤ ਵਿਸ਼ਵ-ਪ੍ਰਸਿੱਧ ਹਿੰਦੂਆਂ ਦਾ ਆਸਥਾ ਦਾ ਨੇਕਦਰ ਸੋਮਨਾਥ ਮੰਦਰ ‘ਚ ਸਥਿਤ ਹੈ। ਪਵਿੱਤਰ ਪ੍ਰਭਾਸ ਖੇਤਰ ‘ਚ ਸਥਿਤ ਇਸ ਸੋਮਨਾਥ ਜਯੋਤਿਰਲਿੰਗ ਦੀ ਮਹਿਮਾ ਮਹਾਂਭਾਰਤ, ਸ਼੍ਰੀਮਦ ਭਾਗਵਤ ਅਤੇ ਸਕੰਦ ਪੁਰਾਣ ‘ਚ ਵਿਸਥਾਰ ਨਾਲ ਦੱਸੀ ਗਈ ਹੈ। ਚੰਦਰਮਾ ਦੇਵਤਾ ਦੇ ਨਾਵਾਂ ‘ਚੋਂ ਇੱਕ ਸੋਮ ਹੈ, ਜੋ ਕਿ ਅੰਮ੍ਰਿਤ ਪ੍ਰਦਾਨ ਕਰਨ ਵਾਲਾ ਵੀ ਮੰਨਿਆ ਜਾਂਦਾ ਹੈ, ਇਸ ਲਈ ਇਸਦਾ ਨਾਮ “ਸੋਮਨਾਥ” ਪਿਆ।
ਮਾਹਰਾਂ ਦੇ ਮੁਤਾਬਕ ਇਹ ਆਰਕੀਟੈਕਚਰ ਦੀ ਇੱਕ ਵਿਲੱਖਣ ਉਦਾਹਰਣ ਹੈ। ਇਸਦਾ ਸ਼ਿਵਲਿੰਗ ਚੁੰਬਕ ਦੀ ਸ਼ਕਤੀ ਨਾਲ ਹਵਾ ‘ਚ ਸੀ। ਕਿਹਾ ਜਾਂਦਾ ਹੈ ਕਿ ਗਜ਼ਨਵੀ ਦਾ ਮਹਿਮੂਦ ਇਸਨੂੰ ਦੇਖ ਕੇ ਹੈਰਾਨ ਹੋ ਗਿਆ ਸੀ।
ਸੋਮਨਾਥ ਮੰਦਰ ਦਾ ਇਤਿਹਾਸ

ਸ਼ਾਸਤਰਾਂ ‘ਚ ਸੋਮਨਾਥ ਮੰਦਰ ਦੇ ਸਭ ਤੋਂ ਪੁਰਾਣੇ ਮੰਦਰ (Somnath Temple) ਹੋਣ ਦਾ ਜ਼ਿਕਰ ਹੈ , ਜੋ ਇਹ ਈਸਾ-ਪੁਰਬ ਤੋਂ ਪਹਿਲਾਂ ਮੌਜੂਦ ਸੀ। ਇਸ ਮੰਦਰ ਨੂੰ ਦੂਜੀ ਵਾਰ ਇਸੇ ਸਥਾਨ ‘ਤੇ 649 ਈਸਵੀ ‘ਚ ਵੱਲਭੀ ਦੇ ਮੈਤਰਕ ਰਾਜਿਆਂ ਦੁਆਰਾ ਦੁਬਾਰਾ ਬਣਾਇਆ ਗਿਆ ਸੀ। ਇਸ ਮੰਦਰ ਨੂੰ ਪਹਿਲੀ ਵਾਰ 725 ਈਸਵੀ ‘ਚ ਸਿੰਧ ਦੇ ਮੁਸਲਿਮ ਗਵਰਨਰ ਅਲ ਜੁਨੈਦ ਦੁਆਰਾ ਢਾਹਿਆ ਗਿਆ ਸੀ। ਫਿਰ ਇਸਨੂੰ 815 ਈਸਵੀ ‘ਚ ਪ੍ਰਤੀਹਾਰ ਰਾਜਾ ਨਾਗਭੱਟ ਦੁਆਰਾ ਦੁਬਾਰਾ ਬਣਾਇਆ ਗਿਆ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸੋਮਨਾਥ ਮੰਦਰ ਨੂੰ 17 ਵਾਰ ਤਬਾਹ ਕੀਤਾ ਗਿਆ ਸੀ, ਹਾਲਾਂਕਿ ਇਸਨੂੰ ਹਰ ਵਾਰ ਦੁਬਾਰਾ ਬਣਾਇਆ ਗਿਆ ਸੀ।
ਸੋਮਨਾਥ ਮੰਦਰ ‘ਤੇ ਮਹਿਮੂਦ ਗਜ਼ਨਵੀ ਦਾ ਹਮਲਾ

1025-1026 ‘ਚ ਸੋਮਨਾਥ ਦੀ ਲੁੱਟ ਗਜ਼ਨਵੀ ਸਾਮਰਾਜ ਦੇ ਸ਼ਾਸਕ ਮਹਿਮੂਦ ਗਜ਼ਨਵੀ ਵੱਲੋਂ ਗੁਜਰਾਤ ਦੇ ਚਾਲੂਕਿਆ ਰਾਜਵੰਸ਼ ਦੇ ਵਿਰੁੱਧ ਸ਼ੁਰੂ ਕੀਤੀ ਇੱਕ ਫੌਜੀ ਮੁਹਿੰਮ ਸੀ। ਇਸਨੂੰ ਮਹਿਮੂਦ ਦਾ ਭਾਰਤ ਲਗਭੱਗ 17 ਹਮਲਾ ਮੰਨਿਆ ਜਾਂਦਾ ਹੈ, ਜਿਸ ‘ਚ ਰਣਨੀਤਕ ਕਬਜ਼ੇ ਅਤੇ ਨਿਰਣਾਇਕ ਲੜਾਈਆਂ ਸ਼ਾਮਲ ਸਨ, ਜਿਸਦਾ ਸਿੱਟਾ ਸਤਿਕਾਰਯੋਗ ਸੋਮਨਾਥ ਮੰਦਰ ਦੇ ਵਿਨਾਸ਼ ‘ਚ ਹੋਇਆ। ਗਜ਼ਨਵੀ ਨੇ 1001 ‘ਚ ਭਾਰਤ ਦੀ ਦੌਲਤ ਲੁੱਟਣ ਲਈ ਆਪਣਾ ਪਹਿਲਾ ਹਮਲਾ ਕੀਤਾ। ਉਨ੍ਹਾਂ ਨੇ 17 ਵਾਰ ਭਾਰਤ ‘ਤੇ ਹਮਲਾ ਕੀਤਾ। ਉਸਦਾ 16ਵਾਂ ਹਮਲਾ ਸਿਰਫ਼ ਸੋਮਨਾਥ ਮੰਦਰ ਤੋਂ ਸੋਨਾ ਲੁੱਟਣ ਦੇ ਉਦੇਸ਼ ਨਾਲ ਸੀ।
ਅਕਤੂਬਰ 1024 ‘ਚ ਮਹਿਮੂਦ ਲਗਭੱਗ 30,000 ਘੋੜਸਵਾਰਾਂ ਨਾਲ ਸੋਮਨਾਥ ਉੱਤੇ ਹਮਲਾ ਕਰਨ ਲਈ ਨਿਕਲਿਆ। ਗਜ਼ਨਵੀ ਦਾ ਇੱਕੋ ਇਕ ਉਦੇਸ਼ ਲੁੱਟ ਸੀ, ਲੁੱਟ ਦੇ ਲਾਲਚ ‘ਚ ਰਸਤੇ ‘ਚ ਹੋਰ ਆਦਮੀ ਉਸ ਨਾਲ ਜੁੜ ਗਏ। ਉਹ ਨਵੰਬਰ ‘ਚ ਮੁਲਤਾਨ ਪਹੁੰਚਿਆ ਅਤੇ ਗੁਜਰਾਤ ਪਹੁੰਚਣ ਲਈ ਰਾਜਸਥਾਨ ਦੇ ਮਾਰੂਥਲ ਨੂੰ ਪਾਰ ਕੀਤਾ।
ਇਸ ਤੋਂ ਬਾਅਦ 1026 ‘ਚ ਸੋਮਨਾਥ ਮੰਦਰ ‘ਤੇ ਹਮਲਾ ਕੀਤਾ, ਇਸਦੀ ਦੌਲਤ ਲੁੱਟੀ ਅਤੇ ਇਸਨੂੰ ਤਬਾਹ ਕਰ ਦਿੱਤਾ। ਮੰਦਰ ਦੀ ਰੱਖਿਆ ਕਰਦੇ ਹੋਏ ਹਜ਼ਾਰਾਂ ਨਿਹੱਥੇ ਲੋਕ ਮਾਰੇ ਗਏ। ਇਨ੍ਹਾਂ ‘ਚ ਉਹ ਲੋਕ ਸ਼ਾਮਲ ਸਨ ਜੋ ਮੰਦਰ ਦੇ ਅੰਦਰ ਪ੍ਰਾਰਥਨਾ ਕਰ ਰਹੇ ਸਨ ਜਾਂ ਦਰਸ਼ਨ ਕਰ ਰਹੇ ਸਨ ਅਤੇ ਪਿੰਡ ਵਾਸੀ ਜੋ ਇਸਦੀ ਰੱਖਿਆ ਲਈ ਨਿਹੱਥੇ ਦੌੜੇ ਸਨ। ਗਜ਼ਨਵੀ ਨੇ ਇਸ ਹਮਲੇ ‘ਸੀ ਬੱਚਿਆ ਅਤੇ ਔਰਤਾਂ ਨੂੰ ਵੀ ਨਹੀਂ ਛੱਡਿਆ |
ਮਹਿਮੂਦ ਦੇ ਸਿਪਾਹੀ ਜਿੱਤ ਨਾਲੋਂ ਲੁੱਟ ‘ਚ ਜ਼ਿਆਦਾ ਦਿਲਚਸਪੀ ਰੱਖਦੇ ਸਨ। ਕਈ ਵਾਰ, ਭਾਰਤ ‘ਚ ਆਪਣੇ ਹਮਲਿਆਂ ਦੌਰਾਨ, ਉਨ੍ਹਾਂ ਨੂੰ ਉਹ ਦੌਲਤ ਮਿਲੀ ਜਿਸਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਖਜ਼ਾਨਾ ਲੁੱਟਣ ਤੋਂ ਇਲਾਵਾ, ਉਨ੍ਹਾਂ ਨੇ ਵੱਡੀ ਗਿਣਤੀ ‘ਚ ਭਾਰਤੀ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਵੀ ਗੁਲਾਮ ਬਣਾਇਆ। ਗਜ਼ਨਵੀ ਨੇ ਇਸ ਮੰਦਰ ‘ਚੋਂ ਕਈਂ ਟਨ ਸੋਨਾ ਵੀ ਲੁੱਟਿਆ ਸੀ |

ਬ੍ਰਿਟਿਸ਼ ਇਤਿਹਾਸਕਾਰ ਵੋਲਸੇਲੀ ਹੇਗ ਆਪਣੀ ਕਿਤਾਬ, “ਦ ਕੈਂਬਰਿਜ ਹਿਸਟਰੀ ਆਫ਼ ਇੰਡੀਆ” ‘ਚ ਲਿਖਦੇ ਹਨ ਕਿ ਭਾਰਤ ‘ਚ ਮਹਿਮੂਦ ਦੀਆਂ ਸਾਰੀਆਂ ਮੁਹਿੰਮਾਂ ਸਮੁੰਦਰੀ ਡਾਕੂਆਂ ਦੇ ਛਾਪਿਆਂ ਵਾਂਗ ਸਨ। ਉਨ੍ਹਾਂ ਨੇ ਭਿਆਨਕ ਲੜਾਈਆਂ ਲੜੀਆਂ, ਮੰਦਰਾਂ ਨੂੰ ਤਬਾਹ ਕਰ ਦਿੱਤਾ, ਮੂਰਤੀਆਂ ਤੋੜ ਦਿੱਤੀਆਂ, ਹਜ਼ਾਰਾਂ ਨੂੰ ਗੁਲਾਮ ਬਣਾਇਆ, ਬੇਸ਼ੁਮਾਰ ਦੌਲਤ ਲੁੱਟੀ, ਅਤੇ ਗਜ਼ਨੀ ਵਾਪਸ ਆ ਗਿਆ। ਉਸਨੂੰ ਭਾਰਤ ‘ਚ ਵਸਣ ਦੀ ਕੋਈ ਇੱਛਾ ਨਹੀਂ ਸੀ, ਸ਼ਾਇਦ ਇਸਦਾ ਇੱਕ ਕਾਰਨ ਗਰਮ ਮੌਸਮ ਰਿਹਾ ਹੋਵੇ |
ਜਦੋਂ ਮਹਿਮੂਦ ਗਜ਼ਨਵੀ ਨੇ 1025-26 ਈਸਵੀ ‘ਚ ਸੋਮਨਾਥ ਮੰਦਰ ‘ਤੇ ਹਮਲਾ ਕੀਤਾ, ਤਾਂ ਗੁਜਰਾਤ ਦਾ ਸ਼ਾਸਕ ਭੀਮਦੇਵ ਪਹਿਲਾ (ਭੀਮ ਪਹਿਲਾ) ਸੀ, ਜੋ ਚਾਲੂਕਿਆ ਰਾਜਵੰਸ਼ ਦਾ ਰਾਜਾ ਸੀ। ਕੁਝ ਲੋਕ-ਕਥਾਵਾਂ ਅਤੇ ਕਹਾਣੀਆਂ ਦੇ ਮੁਤਾਬਕ ਚੋਲ ਸ਼ਾਸਕ ਰਾਜੇਂਦਰ ਚੋਲ ਨੇ ਗਜ਼ਨਵੀ ਤੋਂ ਬਦਲਾ ਲੈਣ ਲਈ ਇੱਕ ਗੁਪਤ ਫੌਜ ਭੇਜੀ ਸੀ, ਪਰ ਇਹ ਇਤਿਹਾਸ ‘ਚ ਪੂਰੀ ਤਰ੍ਹਾਂ ਦਰਜ ਨਹੀਂ ਹੈ।
ਸੋਮਨਾਥ ਮੰਦਰ ਦਾ ਕਈਂ ਵਾਰ ਪੁਨਰ ਨਿਰਮਾਣ

ਮਹਿਮੂਦ ਵੱਲੋਂ ਮੰਦਰ ਨੂੰ ਤਬਾਹ ਕਰਨ ਅਤੇ ਲੁੱਟਣ ਤੋਂ ਬਾਅਦ, ਗੁਜਰਾਤ ਦੇ ਰਾਜਾ ਭੀਮਦੇਵ ਅਤੇ ਮਾਲਵਾ ਦੇ ਰਾਜਾ ਭੋਜ ਨੇ ਇਸਨੂੰ ਦੁਬਾਰਾ ਬਣਾਇਆ। 1093 ‘ਚ, ਸਿੱਧਰਾਜਾ ਜੈਸਿੰਘ ਨੇ ਵੀ ਮੰਦਰ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ। 1168 ਵਿੱਚ, ਵਿਜੇਸ਼ਵਰ ਕੁਮਾਰਪਾਲ ਅਤੇ ਸੌਰਾਸ਼ਟਰ ਦੇ ਰਾਜਾ ਖੰਗਾਰ ਨੇ ਵੀ ਸੋਮਨਾਥ ਮੰਦਰ ਦੇ ਸੁੰਦਰੀਕਰਨ ‘ਚ ਯੋਗਦਾਨ ਪਾਇਆ।
ਮਹਿਮੂਦ ਵੱਲੋਂ ਮੰਦਰ ਨੂੰ ਤਬਾਹ ਕਰਨ ਅਤੇ ਲੁੱਟਣ ਤੋਂ ਬਾਅਦ, ਗੁਜਰਾਤ ਦੇ ਰਾਜਾ ਭੀਮਦੇਵ ਅਤੇ ਮਾਲਵਾ ਦੇ ਰਾਜਾ ਭੋਜ ਨੇ ਇਸਨੂੰ ਦੁਬਾਰਾ ਬਣਾਇਆ। 1093 ‘ਚ ਸਿੱਧਰਾਜਾ ਜੈਸਿੰਘ ਨੇ ਵੀ ਮੰਦਰ ਦੇ ਨਿਰਮਾਣ ‘ਚ ਯੋਗਦਾਨ ਪਾਇਆ। 1168 ‘ਚ ਵਿਜੇਸ਼ਵਰ ਕੁਮਾਰਪਾਲ ਅਤੇ ਸੌਰਾਸ਼ਟਰ ਦੇ ਰਾਜਾ ਖੰਜਰ ਨੇ ਵੀ ਸੋਮਨਾਥ ਮੰਦਰ ਦੇ ਸੁੰਦਰੀਕਰਨ ‘ਚ ਯੋਗਦਾਨ ਪਾਇਆ।
ਬਾਅਦ ‘ਚ ਜ਼ਾਲਮ ਮੁਸਲਿਮ ਸਮਰਾਟ ਔਰੰਗਜ਼ੇਬ ਦੇ ਰਾਜ ਦੌਰਾਨ, ਸੋਮਨਾਥ ਮੰਦਰ ‘ਤੇ ਦੋ ਵਾਰ ਪਹਿਲੀ 1665 ਈਸਵੀ ‘ਚ ਅਤੇ ਦੂਜੀ 1706 ਈਸਵੀ ‘ਚ ਤਬਾਹ ਕੀਤਾ ਸੀ | 1665 ‘ਚ ਮੰਦਰ ਦੇ ਵਿਨਾਸ਼ ਤੋਂ ਬਾਅਦ, ਜਦੋਂ ਔਰੰਗਜ਼ੇਬ ਨੇ ਦੇਖਿਆ ਕਿ ਹਿੰਦੂ ਅਜੇ ਵੀ ਪੂਜਾ ਕਰਨ ਲਈ ਇਸ ਸਥਾਨ ‘ਤੇ ਆਉਂਦੇ ਹਨ, ਤਾਂ ਉਸਨੇ ਇੱਕ ਫੌਜੀ ਟੁਕੜੀ ਭੇਜੀ ਅਤੇ ਕਤਲੇਆਮ ਦਾ ਹੁਕਮ ਦਿੱਤਾ। ਜਦੋਂ ਭਾਰਤ ਦਾ ਇੱਕ ਵੱਡਾ ਹਿੱਸਾ ਮਰਾਠਿਆਂ ਦੇ ਕਬਜ਼ੇ ‘ਚ ਆ ਗਿਆ, ਤਾਂ 1783 ‘ਚ ਇੰਦੌਰ ਦੀ ਰਾਣੀ ਅਹਿਲਿਆਬਾਈ ਨੇ ਸੋਮਨਾਥ ਮਹਾਦੇਵ ਨੂੰ ਸਮਰਪਿਤ ਇੱਕ ਹੋਰ ਮੰਦਰ ਬਣਾਇਆ, ਜੋ ਕਿ ਅਸਲ ਮੰਦਰ ਤੋਂ ਥੋੜ੍ਹੀ ਦੂਰੀ ‘ਤੇ ਸੀ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਯਾਨੀ ਆਧੁਨਿਕ ਭਾਰਤ ‘ਚ ਸਰਦਾਰ ਵੱਲਭਭਾਈ ਪਟੇਲ ਨੇ ਸਮੁੰਦਰ ਦੇ ਪਾਣੀ ਦੀ ਵਰਤੋਂ ਕਰਕੇ ਇੱਕ ਨਵਾਂ ਮੰਦਰ ਬਣਾਉਣ ਦਾ ਸੰਕਲਪ ਲਿਆ। ਉਨ੍ਹਾਂ ਦੇ ਸੰਕਲਪ ‘ਤੇ ਚੱਲਦਿਆਂ, 1950 ‘ਚ ਮੰਦਰ ਦੁਬਾਰਾ ਬਣਾਇਆ ਗਿਆ। ਛੇ ਵਾਰ ਤਬਾਹ ਹੋਣ ਤੋਂ ਬਾਅਦ, ਕੈਲਾਸ਼ ਮਹਾਮੇਰੂ ਸ਼ੈਲੀ ‘ਚ ਸੱਤਵੀਂ ਵਾਰ ਮੰਦਰ ਦੁਬਾਰਾ ਬਣਾਇਆ ਗਿਆ। ਅੱਜ ਜੋ ਮੰਦਰ ਖੜ੍ਹਾ ਹੈ, ਉਹ ਭਾਰਤ ਦੇ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੇ ਯਤਨਾਂ ਸਦਕਾ ਵੀ ਬਣਾਇਆ ਸੀ, ਨਵਾਂ ਮੰਦਰ 1951 ‘ਚ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।। ਸੋਮਨਾਥ ਮੰਦਰ ਭਾਰਤੀ ਦੀ ਮਹਾਨ ਵਿਰਾਸਤ ਦਾ ਇੱਕ ਅਨਮੋਲ ਹਿੱਸਾ ਹੈ |
Read More: ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦੇ ਹਰ ਹੰਝੂ ਦਾ ਇਸ ਤਰ੍ਹਾਂ ਲਿਆ ਹਿਸਾਬ




