Indian Army Day

History of Indian Army Day: 15 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦੈ ਭਾਰਤੀ ਸੈਨਾ ਦਿਹਾੜਾ ?

History of Indian Army Day: (ਭਾਰਤੀ ਸੈਨਾ ਦਾ ਇਤਿਹਾਸ) ਭਾਰਤ ਅੱਜ 77ਵਾਂ ਭਾਰਤੀ ਸੈਨਾ ਦਿਹਾੜਾ ਮਨਾ ਰਿਹਾ ਹੈ, ਭਾਰਤੀ ਸੈਨਾ ਦਿਹਾੜਾ ਇੱਕ ਸਾਲਾਨਾ ਜਸ਼ਨ ਹੈ ਜੋ ਸੁਤੰਤਰ ਭਾਰਤੀ ਸੈਨਾ ਦੀ ਸਥਾਪਨਾ ਨੂੰ ਦਰਸਾਉਂਦਾ ਹੈ | ਇਹ ਦਿਨ 1949 ‘ਚ ਆਜ਼ਾਦੀ ਤੋਂ ਬਾਅਦ ਬਰਤਾਨੀਆ ਤੋਂ ਭਾਰਤ ‘ਚ ਫੌਜੀ ਲੀਡਰਸ਼ਿਪ ਦੇ ਤਬਾਦਲੇ ਨੂੰ ਦਰਸਾਉਂਦਾ ਹੈ।

ਇਹ ਦਿਨ ਹਰ ਸਾਲ 15 ਜਨਵਰੀ ਨੂੰ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਸਮਰਪਿਤ ਕਰਨ ਵਾਲੇ ਫੋਜ ਦੇ ਜਵਾਨਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਹਾੜੇ ਦਾ ਉਦੇਸ਼ ਭਾਰਤ ਦੀਆਂ ਫੌਜੀ ਸਮਰੱਥਾਵਾਂ ਅਤੇ ਪ੍ਰਾਪਤੀਆਂ ‘ਚ ਮਾਣ ਦੀ ਸਾਂਝੀ ਭਾਵਨਾ ਰਾਹੀਂ ਆਪਣੇ ਨਾਗਰਿਕਾਂ ‘ਚ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਪ੍ਰੇਰਿਤ ਕਰਨਾ ਵੀ ਹੈ।

indian army day

ਅੱਜ ਦੇ ਦਿਨ ਭਾਰਤੀ ਫੌਜ ਦੇ ਜਵਾਨਾਂ ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਆਪਣੀ ਜਾਂ ਕੁਰਬਾਨ ਕੀਤੀ | ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਸ਼ਰਧਾਜਲੀ ਵੀ ਭੇਂਟ ਕਰਦੇ ਹਨ | ਇਸ ਸਾਲ ਭਾਰਤੀ ਫੌਜ ਦਿਹਾੜਾ ਦੀ ਪਰੇਡ ਪੁਣੇ ‘ਚ ਹੋਵੇਗੀ, ਜੋ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਕਈ ਸੰਚਾਲਨ, ਰਣਨੀਤਕ ਅਤੇ ਸਿਖਲਾਈ ਅਦਾਰਿਆਂ ਦਾ ਘਰ ਹੈ |

ਇਸ ਮੌਕੇ ‘ਤੇ ਨਵੀਂ ਦਿੱਲੀ ਅਤੇ ਹੋਰ ਫੌਜ ਹੈੱਡਕੁਆਰਟਰਾਂ ‘ਚ ਫੌਜੀ ਪਰੇਡ, ਪ੍ਰਦਰਸ਼ਨੀਆਂ ਅਤੇ ਵਿਸ਼ੇਸ਼ ਸਮਾਗਮ ਕਰਵਾਈ ਜਾਂਦੇ ਹਨ | ਇਹ ਦਿਨ ਭਾਰਤੀ ਫੌਜ ਦੀ ਬਹਾਦਰੀ, ਹਿੰਮਤ ਅਤੇ ਕੁਰਬਾਨੀਆਂ ਨੂੰ ਯਾਦ ਕਰਨ ਦਾ ਸਮਾਂ ਹੈ।

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਫੌਜ ਦਿਵਸ ਸਿਰਫ਼ 15 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਇਸ ਪਿੱਛੇ ਭਾਰਤੀ ਫੌਜ ਦਾ ਗੌਰਵਸ਼ਾਲੀ ਇਤਿਹਾਸ ਅਤੇ ਫੀਲਡ ਮਾਰਸ਼ਲ ਕੇਐਮ ਕਰਿਅੱਪਾ ਦੇ ਯੋਗਦਾਨ ਦੀ ਮਹੱਤਵਪੂਰਨ ਭੂਮਿਕਾ ਹੈ।

ਭਾਰਤੀ ਸੈਨਾ ਦਿਵਸ ਦਾ ਇਤਿਹਾਸ ? (History of Indian Army Day)

ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਭਾਰਤੀ ਫੌਜ ਦੀ ਅਗਵਾਈ ਬ੍ਰਿਟਿਸ਼ ਕਮਾਂਡਰਾਂ ਦੇ ਹੱਥਾਂ ‘ਚ ਸੀ। 1947 ‘ਚ ਆਜ਼ਾਦੀ ਤੋਂ ਬਾਅਦ ਵੀ ਭਾਰਤੀ ਫੌਜ ਦਾ ਮੁਖੀ ਹਮੇਸ਼ਾ ਬ੍ਰਿਟਿਸ਼ ਮੂਲ ਦਾ ਹੀ ਰਿਹਾ ਹੈ। ਇਸਤੋਂ ਬਾਅਦ ਭਾਰਤੀ ਸੈਨਾ ਦਾ ਇਤਿਹਾਸ ਬਦਲ ਗਿਆ, ਜਦੋਂ 15 ਜਨਵਰੀ 1949 ਨੂੰ ਲੈਫਟੀਨੈਂਟ ਜਨਰਲ ਕੇਐਮ ਕਰਿਅੱਪਾ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਫੌਜ ਮੁਖੀ ਬਣੇ।

ਕੇਐਮ ਕਰਿਅੱਪਾ (KM Cariappa) ਨੇ 1947 ਦੀ ਭਾਰਤ ਅਤੇ ਪਾਕਿਸਤਾਨ ਜੰਗ ‘ਚ ਭਾਰਤੀ ਫੌਜ ਦੀ ਅਗਵਾਈ ਕੀਤੀ ਸੀ। ਉਸਦੀ ਕੁਸ਼ਲ ਰਣਨੀਤੀ ਅਤੇ ਲੀਡਰਸ਼ਿਪ ਨੇ ਉਨ੍ਹਾਂ ਨੂੰ ਭਾਰਤੀ ਫੌਜ ਲਈ ਪ੍ਰੇਰਨਾ ਸਰੋਤ ਬਣਾਇਆ।

KM Cariappa

ਕਰਿਅੱਪਾ 1953 ‘ਚ ਭਾਰਤੀ ਫੌਜ ਤੋਂ ਸੇਵਾਮੁਕਤ ਹੋਏ ਅਤੇ ਬਾਅਦ ‘ਚ 1986 ‘ਚ ਉਨ੍ਹਾਂ ਨੂੰ ਫੀਲਡ ਮਾਰਸ਼ਲ ਦਾ ਆਨਰੇਰੀ ਰੈਂਕ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਪ੍ਰਾਪਤੀਆਂ ‘ਚ 1947 ਦੀ ਭਾਰਤ-ਪਾਕਿਸਤਾਨ ਜੰਗ ਦੀ ਅਗਵਾਈ ਕਰਨਾ ਅਤੇ ਦੂਜੇ ਵਿਸ਼ਵ ਯੁੱਧ ‘ਚ ਜਾਪਾਨੀਆਂ ਨੂੰ ਹਰਾਉਣ ਲਈ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ ਨਾਲ ਸਨਮਾਨਿਤ ਹੋਣਾ ਸ਼ਾਮਲ ਹੈ।

15 ਜਨਵਰੀ 1949 ਨੂੰ ਫੀਲਡ ਮਾਰਸ਼ਲ ਕੇਐਮ ਕਰਿਅੱਪਾ ਨੇ ਭਾਰਤੀ ਫੌਜ ਦੇ ਪਹਿਲੇ ਭਾਰਤੀ ਮੁਖੀ ਵਜੋਂ ਅਹੁਦਾ ਸੰਭਾਲਿਆ। ਇਹ ਭਾਰਤ ਦੇ ਇਤਿਹਾਸ ‘ਚ ਇੱਕ ਮਹੱਤਵਪੂਰਨ ਪਲ ਸੀ, ਕਿਉਂਕਿ ਇਸ ਦਿਨ ਭਾਰਤੀ ਫੌਜ ‘ਚ ਸਵਦੇਸ਼ੀ ਲੀਡਰਸ਼ਿਪ ਦੀ ਸ਼ੁਰੂਆਤ ਹੋਈ ਸੀ। ਇਸ ਲਈ ਹਰ ਸਾਲ 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਭਾਰਤੀ ਸੈਨਾ ਦਿਵਸ ਦਾ ਥੀਮ (Theme of Indian Army Day)

ਇਸ ਸਾਲ ਸੈਨਾ ਦਿਵਸ ਦਾ ਥੀਮ ‘ਸਮਰਥ ਭਾਰਤ, ਸਕਸ਼ਮ ਸੈਨਾ’ ਹੈ ਜੋ ਇੱਕ ਮਜ਼ਬੂਤ ​​ਭਾਰਤ ਲਈ ਸੈਨਾ ਦੀਆਂ ਸਮਰੱਥਾਵਾਂ ‘ਤੇ ਜ਼ੋਰ ਦਿੰਦਾ ਹੈ।

ਅੱਜ ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਦੇ ਨੇਵਲ ਡੌਕਯਾਰਡ ਵਿਖੇ ਨੇਵੀ ਦੇ ਤਿੰਨ ਫਰੰਟਲਾਈਨ ਜੰਗੀ ਜਹਾਜ਼ ਦੇਸ਼ ਨੂੰ ਸਮਰਪਿਤ ਕੀਤੇ | ਇਨ੍ਹਾਂ ਤਿੰਨ ਜੰਗੀ ਜਹਾਜ਼ਾਂ ‘ਚ ਆਈਐਨਐਸ ਸੂਰਤ (INS Surat), ਆਈਐਨਐਸ ਨੀਲਗਿਰੀ (INS Nilgiri) ਅਤੇ ਆਈਐਨਐਸ ਵਾਘਸ਼ੀਰ (INS Wagshir) ਸ਼ਾਮਲ ਹਨ |

Read More: Indian Navy: ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੰਨ ਜੰਗੀ ਜਹਾਜ਼ ਦੇਸ਼ ਨੂੰ ਸਮਰਪਿਤ, ਜਾਣੋ ਇਨ੍ਹਾਂ ਦੀ ਤਾਕਤ

Scroll to Top