ਚੰਡੀਗੜ੍ਹ, 16 ਜਨਵਰੀ 2025: ਭਾਰਤੀ ਵਪਾਰਕ ਸਮੂਹ ਅਡਾਨੀ ਅਤੇ ਸੇਬੀ ਵਿਰੁੱਧ ਆਪਣੀ ਰਿਪੋਰਟ ਨਾਲ ਸਨਸਨੀ ਫੈਲਾਉਣ ਵਾਲੀ ਕੰਪਨੀ ਹਿੰਡਨਬਰਗ ਰਿਸਰਚ (Hindenburg Research) ਬੰਦ ਹੋ ਗਈ ਹੈ। ਕੰਪਨੀ ਦੇ ਸੰਸਥਾਪਕ ਨਾਥਨ ਐਂਡਰਸਨ ਨੇ ਬੁੱਧਵਾਰ ਇਸਦਾ ਐਲਾਨ ਕੀਤਾ ਸੀ।
ਜਿਕਰਯੋਗ ਹੈ ਕਿ ਕੰਪਨੀ ‘ਹਿੰਡਨਬਰਗ ਰਿਸਰਚ’ ਦੀ ਸ਼ੁਰੂਆਤ ਸਾਲ 2017 ‘ਚ ਹੋਈ ਸੀ। ਇਸ ਦੇ ਨਾਲ ਹੀ ਨਾਥਨ ਐਂਡਰਸਨ ਨੇ ਇਸਨੂੰ ਬੰਦ ਕਰਨ ਪਿੱਛੇ ਕੋਈ ਖਾਸ ਕਾਰਨ ਨਹੀਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਬੰਦ ਕਰਨ ਦਾ ਫੈਸਲਾ ਬਹੁਤ ਚਰਚਾ ਅਤੇ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ।
ਨਾਥਨ ਐਂਡਰਸਨ (Nathan Anderson) ਨੇ ਆਪਣੀ ਘੋਸ਼ਣਾ ਦੌਰਾਨ ਕਿਹਾ ਕਿ “ਜਿਵੇਂ ਕਿ ਮੈਂ ਪਿਛਲੇ ਸਾਲ ਦੇ ਅਖੀਰ ਤੋਂ ਆਪਣੇ ਪਰਿਵਾਰ, ਦੋਸਤਾਂ ਅਤੇ ਆਪਣੀ ਟੀਮ ਨਾਲ ਸਾਂਝਾ ਕੀਤਾ ਹੈ, ਮੈਂ ਹਿੰਡਨਬਰਗ ਰਿਸਰਚ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ”। ਯੋਜਨਾ ਇਹ ਸੀ ਕਿ ਜਦੋਂ ਅਸੀਂ ਉਨ੍ਹਾਂ ਵਿਚਾਰਾਂ ਨੂੰ ਪੂਰਾ ਕਰ ਲਈਏ ਜਿਨ੍ਹਾਂ ‘ਤੇ ਅਸੀਂ ਕੰਮ ਕਰ ਰਹੇ ਸੀ, ਤਾਂ ਇਸਨੂੰ ਬੰਦ ਕਰ ਦਿੱਤਾ ਜਾਵੇ। ਪਿਛਲੇ ਪੋਂਜ਼ੀ ਕੇਸਾਂ ਦੇ ਅਨੁਸਾਰ ਜੋ ਅਸੀਂ ਹੁਣੇ ਪੂਰੇ ਕੀਤੇ ਹਨ ਅਤੇ ਰੈਗੂਲੇਟਰਾਂ ਨਾਲ ਸਾਂਝੇ ਕਰ ਰਹੇ ਹਾਂ, ਉਹ ਦਿਨ ਅੱਜ ਹੈ।
ਐਂਡਰਸਨ ਨੇ ਕਿਹਾ ਕਿ “ਕੋਈ ਇੱਕ ਖਾਸ ਮੁੱਦਾ ਨਹੀਂ ਹੈ – ਕੋਈ ਖਾਸ ਖ਼ਤਰਾ ਨਹੀਂ, ਕੋਈ ਸਿਹਤ ਸਮੱਸਿਆ ਨਹੀਂ ਹੈ ਅਤੇ ਕੋਈ ਵੱਡਾ ਨਿੱਜੀ ਮੁੱਦਾ ਨਹੀਂ ਹੈ।” ਕਿਸੇ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਇੱਕ ਖਾਸ ਬਿੰਦੂ ‘ਤੇ ਇੱਕ ਸਫਲ ਕਰੀਅਰ ਇੱਕ ਸੁਆਰਥੀ ਕੰਮ ਬਣ ਜਾਂਦਾ ਹੈ। ‘ਹੁਣ ਮੈਂ ਆਪਣੇ ਆਪ ਨਾਲ ਥੋੜ੍ਹਾ ਸਹਿਜ ਮਹਿਸੂਸ ਕਰਦਾ ਹਾਂ, ਸ਼ਾਇਦ ਆਪਣੀ ਜ਼ਿੰਦਗੀ ‘ਚ ਪਹਿਲੀ ਵਾਰ।’
ਹਿੰਡਨਬਰਗ ਰਿਸਰਚ ਦੀ ਅਡਾਨੀ ਅਤੇ ਸੇਬੀ ਬਾਰੇ ਰਿਪੋਰਟ
ਜਿਕਰਯੋਗ ਹੈ ਕਿ 2023 ‘ਚ ਹਿੰਡਨਬਰਗ ਰਿਸਰਚ (Hindenburg Research) ਦੀਆਂ ਰਿਪੋਰਟਾਂ ਨੇ ਭਾਰਤ ਦੇ ਅਡਾਨੀ ਗਰੁੱਪ ਅਤੇ ਆਈਕਾਹਨ ਐਂਟਰਪ੍ਰਾਈਜ਼ਿਜ਼ ਸਮੇਤ ਕਈ ਕੰਪਨੀਆਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਪਹੁੰਚਾਇਆ ਸੀ। ਪਿਛਲੇ ਸਾਲ ਅਗਸਤ ‘ਚ ਹਿੰਡਨਬਰਗ ਨੇ ਆਪਣੀ ਰਿਪੋਰਟ
‘ਚ ਦਾਅਵਾ ਕੀਤਾ ਸੀ ਕਿ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਦੀ ਮੁਖੀ ਮਾਧਵੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਦੀ ਅਡਾਨੀ ਸਮੂਹ ਨਾਲ ਜੁੜੀ ਇੱਕ ਆਫਸ਼ੋਰ ਕੰਪਨੀ ‘ਚ ਹਿੱਸੇਦਾਰੀ ਸੀ।
Read More: Hindenburg , SEBI ਅਤੇ ਬਜਟ ਗੇਮ ! ਕਿਉਂ ਹੋ ਰਿਹੈ ਨਵੀਂ ਰਿਪੋਰਟ ‘ਤੇ ਹੰਗਾਮਾ