Hina Khan wedding: ਹਿਨਾ ਖਾਨ ਨੇ ਰੌਕੀ ਜੈਸਵਾਲ ਨਾਲ ਕਰਵਾਇਆ ਵਿਆਹ, ਜਾਣੋ ਕੌਣ ਹੈ ਰੌਕੀ

5 ਜੂਨ 2025: ਹਿਨਾ ਖਾਨ (hina khan) ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁਕੇ ਹਨ, ਦੱਸ ਦੇਈਏ ਕਿ ਹਿਨਾ ਖਾਨ ਨੇ ਵਿਆਹ ਕਰਵਾ ਲਿਆ ਹੈ, ਉਨ੍ਹਾਂ ਦਾ ਵਿਆਹ ਲੰਬੇ ਸਮੇਂ ਦੇ ਬੁਆਏਫ੍ਰੈਂਡ ਰੌਕੀ ਜੈਸਵਾਲ (boyfriend rocky Jaiswal) ਨਾਲ ਹੋਇਆ ਹੈ। ਰੌਕੀ ਹਰ ਔਖੇ ਸਮੇਂ ਵਿੱਚ ਹਿਨਾ ਦੇ ਨਾਲ ਖੜ੍ਹਾ ਰਿਹਾ ਹੈ।

ਜਦੋਂ ਹਿਨਾ ਨੇ ਛਾਤੀ ਦੇ ਕੈਂਸਰ ਬਾਰੇ ਦੱਸਿਆ, ਤਾਂ ਉਸਨੇ ਦੱਸਿਆ ਕਿ ਉਹ ਹਰ ਸੈਸ਼ਨ ਵਿੱਚ ਉਸਦੇ ਨਾਲ ਹੁੰਦਾ ਸੀ। ਦੋਵੇਂ ਹਰ ਦੁੱਖ-ਸੁੱਖ ਵਿੱਚ ਇਕੱਠੇ ਰਹੇ ਹਨ।ਹਿਨਾ ਅਤੇ ਰੌਕੀ ਨੇ ਹੁਣ ਕੋਰਟ ਮੈਰਿਜ ਕਰਵਾਈ ਹੈ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦੋਵੇਂ ਬਹੁਤ ਹੀ ਸਾਦੇ ਲੁੱਕ ਵਿੱਚ ਨਜਰ ਆ ਰਹੇ ਹਨ ਤੇ ਪਿਆਰੇ ਲੱਗ ਰਹੇ ਹਨ।ਹਿਨਾ ਖਾਨ ਅਤੇ ਰੌਕੀ ਜੈਸਵਾਲ ਕਈ ਸਾਲਾਂ ਤੋਂ ਇਕੱਠੇ ਹਨ। ਉਹ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦੇ ਸੈੱਟ ‘ਤੇ ਮਿਲੇ ਸਨ।

Read More: ਹਿਨਾ ਖਾਨ ਨੇ ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਫੋਟੋਆਂ, ਜਾਣੋ ਕਿ ਮਿਲਿਆ ਤੋਹਫ਼ਾ

Scroll to Top