8 ਦਸੰਬਰ 2024: ਹਿਮਾਲਿਆ (Himalayas) ਦੇ ਗੰਗਾ ਅਤੇ ਸਿੰਧੂ ਨਦੀ ਬੇਸਿਨ ਖੇਤਰਾਂ ਵਿੱਚ ਬਰਫ਼ ਦੀ ਚਾਦਰ(snow cover) ਪਿਛਲੇ ਛੇ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਗੰਗਾ ਨਦੀ ਬੇਸਿਨ ਵਿੱਚ ਇਹ ਪਿਛਲੇ ਸਾਲ ਨਾਲੋਂ 40 ਫੀਸਦੀ ਘੱਟ ਹੈ। ਇਸ ਦੇ ਨਾਲ ਹੀ ਇਸਰੋ (ISRO data)ਦੇ ਅੰਕੜਿਆਂ ਮੁਤਾਬਕ ਸਿੰਧ ਨਦੀ ਬੇਸਿਨ ‘ਚ ਬਰਫ ਦੀ ਢੱਕਣ 10 ਤੋਂ 20 ਫੀਸਦੀ ਘੱਟ ਹੈ।
ਇਹੀ ਕਾਰਨ ਹੈ ਕਿ ਦਸੰਬਰ ਦਾ ਪਹਿਲਾ ਹਫ਼ਤਾ ਖ਼ਤਮ ਹੋਣ ਤੋਂ ਬਾਅਦ ਵੀ ਸਰਦੀ ਦਾ ਡੰਗ ਮਹਿਸੂਸ ਨਹੀਂ ਹੋ ਰਿਹਾ। ਜ਼ਿਆਦਾਤਰ ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ 25-31 ਡਿਗਰੀ ਸੈਲਸੀਅਸ ਦੇ ਵਿਚਕਾਰ ਹੁੰਦਾ ਹੈ, ਜਦੋਂ ਕਿ ਉੱਤਰੀ ਮੈਦਾਨਾਂ ਵਿੱਚ ਇਸ ਸਮੇਂ ਤੱਕ ਤਾਪਮਾਨ 22 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਹੁੰਦਾ ਹੈ।
ਮੌਸਮ ਵਿਗਿਆਨੀਆਂ ਦੇ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਬਰਫ਼ ਦਾ ਪੱਧਰ ਵਧਦਾ ਅਤੇ ਘਟਦਾ ਰਹਿੰਦਾ ਹੈ, ਕਿਉਂਕਿ ਬਰਫ਼ਬਾਰੀ ਆਮ ਤੌਰ ‘ਤੇ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਹੁੰਦੀ ਹੈ। ਪਰ ਇਸ ਵਾਰ ਮਾਨਸੂਨ ਦੇ ਖ਼ਤਮ ਹੋਣ ਤੋਂ ਬਾਅਦ ਆਈਆਂ ਸਾਰੀਆਂ ਪੱਛਮੀ ਗੜਬੜੀਆਂ ਕਮਜ਼ੋਰ ਸਨ। ਇਸ ਕਾਰਨ ਘੱਟ ਬਰਫਬਾਰੀ ਹੋਈ ਅਤੇ ਬਰਫ ਦਾ ਪੱਧਰ ਓਨਾ ਨਹੀਂ ਵਧਿਆ ਜਿੰਨਾ ਹੋਣਾ ਚਾਹੀਦਾ ਸੀ।
read more: Himachal News: ਮੌਸਮ ਵਿਗਿਆਨ ਨੇ 5 ਜ਼ਿਲ੍ਹਿਆਂ ‘ਚ ਪੰਜ ਦਿਨਾਂ ਤੱਕ ਮੀਂਹ ਤੇ ਬਰਫ਼ਬਾਰੀ ਦੀ ਕੀਤੀ ਭਵਿੱਖਬਾਣੀ