Major Radhika Sen

ਹਿਮਾਚਲ ਦੀ ਧੀ ਮੇਜਰ ਰਾਧਿਕਾ ਸੇਨ ਨੂੰ ਸੰਯੁਕਤ ਰਾਸ਼ਟਰ ਫੌਜੀ ਪੁਰਸਕਾਰ ਨਾਲ ਕਰੇਗਾ ਸਨਮਾਨਿਤ

ਚੰਡੀਗੜ੍ਹ, 29 ਮਈ 2024: ਇੱਕ ਭਾਰਤੀ ਬੀਬੀ ਸ਼ਾਂਤੀ ਰੱਖਿਅਕ ਮੇਜਰ ਰਾਧਿਕਾ ਸੇਨ (Major Radhika Sen), ਜਿਸਦੀ ਕਾਂਗੋ ਵਿੱਚ ਸੰਯੁਕਤ ਰਾਸ਼ਟਰ (ਯੂਐਨ) ਮਿਸ਼ਨ ਵਿੱਚ ਸੇਵਾ ਨੂੰ ਦੇਖਦਿਆਂ ਇੱਕ ਫੌਜੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਉਨ੍ਹਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕਰਨਗੇ।

ਇਸ ਪੁਰਸਕਾਰ ਬਾਰੇ ਰਾਧਿਕਾ ਸੇਨ ਨੇ ਕਿਹਾ ਕਿ ਬਹੁਪੱਖੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਮੇਜਰ ਰਾਧਿਕਾ ਸੇਨ ਨੂੰ 30 ਮਈ ਨੂੰ ਅੰਤਰਰਾਸ਼ਟਰੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਦਿਵਸ ਦੇ ਮੌਕੇ ‘ਤੇ ‘2023 ਸੰਯੁਕਤ ਰਾਸ਼ਟਰ ਮਿਲਟਰੀ ਜੈਂਡਰ ਐਡਵੋਕੇਟ ਆਫ ਦਿ ਈਅਰ ਅਵਾਰਡ’ ਦਿੱਤਾ ਜਾਵੇਗਾ।

ਰਾਧਿਕਾ ਸੇਨ ਨੇ ਇਕ ਇੰਟਰਵਿਊ ‘ਚ ਇਸ ਸਨਮਾਨ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ, “ਇਹ ਸੱਚਮੁੱਚ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਨਾ ਸਿਰਫ਼ ਆਪਣੀ ਟੀਮ, ਸਗੋਂ ਆਪਣੇ ਸਾਰੇ ਸਹਿਯੋਗੀਆਂ, ਸ਼ਾਂਤੀ ਰੱਖਿਅਕਾਂ ਅਤੇ ਖਾਸ ਕਰਕੇ ਮੇਰੇ ਦੇਸ਼ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਦਾ ਹੈ।” ਉਨ੍ਹਾਂ ਨੇ “ਇੱਕ ਅੰਤਰਰਾਸ਼ਟਰੀ ਮੰਚ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਇੱਕ ਅਜਿਹੀ ਭਾਵਨਾ ਹੈ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਹੈ।”

ਜਿਕਰਯੋਗ ਹੈ ਕਿ ਮੇਜਰ ਸੇਨ (Major Radhika Sen) ਕਾਂਗੋ ਗਣਰਾਜ ਦੇ ਪੂਰਬ ਵਿੱਚ ਮਾਰਚ 2023 ਤੋਂ ਅਪ੍ਰੈਲ 2024 ਤੱਕ ਇੰਡੀਅਨ ਰੈਪਿਡ ਡਿਪਲਾਇਮੈਂਟ ਬਟਾਲੀਅਨ ਦੇ ਕਮਾਂਡਰ ਵਜੋਂ ਤਾਇਨਾਤ ਸੀ । ਉਹ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ 1993 ਵਿੱਚ ਹੋਇਆ ਸੀ ਅਤੇ ਅੱਠ ਸਾਲ ਪਹਿਲਾਂ ਭਾਰਤੀ ਫੌਜ ਵਿੱਚ ਭਰਤੀ ਹੋਈ ਸੀ। ਮੇਜਰ ਰਾਧਿਕਾ ਸੇਨ ਨੇ ਬਾਇਓਟੈਕ ਇੰਜੀਨੀਅਰ ਵਿੱਚ ਗ੍ਰੈਜੂਏਸ਼ਨ ਕੀਤੀ, ਉਸ ਤੋਂ ਬਾਅਦ ਹੀ ਉਸਨੇ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

ਮੇਜਰ ਰਾਧਿਕਾ ਸੇਨ ਨੇ ਭਾਰਤੀ ਮਿਸ਼ਨ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਕਾ ਕੰਬੋਜ ਨਾਲ ਵੀ ਮੁਲਾਕਾਤ ਕੀਤੀ। ਰੁਚਿਕਾ ਕੰਬੋਜ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਖੁਲਾਸਾ ਕੀਤਾ ਅਤੇ ਵਧਾਈ ਦਿੱਤੀ |

Scroll to Top