Himachal Weather

Himachal Weather: ਹਿਮਾਚਲ ਛੇਤੀ ਪਹੁੰਚੇਗਾ ਮਾਨਸੂਨ, ਭਾਰੀ ਮੀਂਹ ਪੈਣ ਦੀ ਭਵਿੱਖਬਾਣੀ

ਹਿਮਾਚਲ ਪ੍ਰਦੇਸ਼, 18 ਜੂਨ 2025: Himachal Weather News: ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਅਗਲੇ 2-3 ਦਿਨਾਂ ਦੌਰਾਨ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਬਣ ਰਹੇ ਹਨ। ਅਗਲੇ ਇੱਕ ਹਫ਼ਤੇ ਤੱਕ ਸੂਬੇ ‘ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, ਘੱਗਸ ‘ਚ 55.4 ਮਿਲੀਮੀਟਰ, ਸੁੰਦਰਨਗਰ ‘ਚ 50.2, ਮੁਰਾਰੀ ਦੇਵੀ ‘ਚ 39.2, ਭੁੰਤਰ ‘ਚ 31.0, ਗੋਹਰ ‘ਚ 25.0, ਬੱਗੀ ‘ਚ 24.1, ਬੰਜਾਰ ਅਤੇ ਮੰਡੀ ‘ਚ 21.0, ਸਲੱਪਰ ਵਿੱਚ 20.9, ਸਾਰਾਹਨ ਅਤੇ ਰੋਹੜੂ ‘ਚ 20.0 ਮਿਲੀਮੀਟਰ ਮੀਂਹ ਦਰਜ ਕੀਤੀ ਗਈ।

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਮੁਤਾਬਕ 18 ਤੋਂ 19 ਜੂਨ ਤੱਕ ਸੂਬਿਆਂ ‘ਚ ਕੁਝ ਥਾਵਾਂ ‘ਤੇ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। 20 ਤੋਂ 24 ਜੂਨ ਤੱਕ ਹਿਮਾਚਲ ‘ਚ ਕਈ ਥਾਵਾਂ ‘ਤੇ ਹਲਕਾ ਮੀਂਹ ਪਵੇਗਾ। 20 ਜੂਨ ਨੂੰ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ 21 ਤੋਂ 23 ਜੂਨ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਊਨਾ, ਬਿਲਾਸਪੁਰ, ਹਮੀਰਪੁਰ, ਸ਼ਿਮਲਾ, ਸਿਰਮੌਰ ਲਈ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਕਾਂਗੜਾ, ਮੰਡੀ ਅਤੇ ਸੋਲਨ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।

Read More: ਹਿਮਾਚਲ ਪ੍ਰਦੇਸ਼ ਦੀਆਂ ਨਦੀਆਂ ‘ਤੇ ਬਣੇ ਡੈਮ ਭਰਨੇ ਸ਼ੁਰੂ, 80 ਤੋਂ 90 ਪ੍ਰਤੀਸ਼ਤ ਤੱਕ ਭਰ ਗਏ ਡੈਮ

Scroll to Top