Himachal Pradesh

Himachal: ਮਣੀਮਹੇਸ਼ ਯਾਤਰਾ ਤੋਂ ਪੰਜਾਬ ਪਰਤ ਰਹੇ ਸ਼ਰਧਾਲੂਆਂ ਦੀ ਗੱਡੀ ਖੱਡ ‘ਚ ਡਿੱਗੀ, 3 ਜਣਿਆਂ ਦੀ ਮੌ.ਤ

ਚੰਡੀਗੜ੍ਹ, 28 ਅਗਸਤ 2024: ਹਿਮਾਚਲ ਪ੍ਰਦੇਸ਼ (Himachal Pradesh) ‘ਚ ਬੁੱਧਵਾਰ ਸਵੇਰੇ ਭਰਮੌਰ ਬ੍ਰਾਹਮਣੀ ਰੋਡ ‘ਤੇ ਸ਼ਰਧਾਲੂਆਂ ਦੀ ਗੱਡੀ 100 ਮੀਟਰ ਡੂੰਘੀ ਖੱਡ ‘ਚ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਹਾਦਸੇ ‘ਚ 3 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 10 ਜਣੇ ਗੰਭੀਰ ਜ਼ਖਮੀ ਹੋ ਗਏ।

ਮ੍ਰਿਤਕ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਚੰਬਾ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਈ ਗੱਡੀ ਦੀ ਪਛਾਣ HP02C 0345 ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਕਰੀਬ 9 ਵਜੇ ਪਠਾਨਕੋਟ ਤੋਂ ਮਣੀਮਹੇਸ਼ ਯਾਤਰਾ (Himachal Pradesh) ਲਈ ਰਵਾਨਾ ਹੋਏ ਸਨ ਅਤੇ ਵਾਪਸ ਪਰਤਣ ਵੇਲੇ ਇਹ ਹਾਦਸਾ ਵਾਪਰਿਆ । ਘਟਨਾ ਸਥਾਨ ‘ਤੇ ਪੁਲਿਸ ਮੁਲਾਜ਼ਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ । ਵਧੀਕ ਜ਼ਿਲ੍ਹਾ ਮੈਜਿਸਟਰੇਟ ਕੁਲਬੀਰ ਸਿੰਘ ਰਾਣਾ ਨੇ ਸੜਕ ਹਾਦਸੇ ਦੀ ਪੁਸ਼ਟੀ ਕੀਤੀ ਹੈ।

Scroll to Top