Himachal

Himachal: ਹਿਮਾਚਲ ਦੇ ਕਈ ਸ਼ਹਿਰਾਂ ‘ਚ ਚੜ੍ਹਦੇ ਪਾਰੇ ਨੇ ਬਣਾਏ ਰਿਕਾਰਡ, ਮੀਂਹ ਦੀ ਉਮੀਦ ਨਹੀਂ

ਚੰਡੀਗੜ੍ਹ, 02 ਨਵੰਬਰ 2024: ਹਿਮਾਚਲ ਪ੍ਰਦੇਸ਼ (Himachal Pradesh) ‘ਚ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਸਮ ‘ਚ ਬਦਲਾਅ ਆਇਆ ਹੈ | ਮੌਸਮ ‘ਚ ਬਦਲਾਅ ਮੱਦੇਨਜ਼ਰ ਠੰਡ ‘ਚ ਵੀ ਪਹਾੜ ਗਰਮ ਹੋਣ ਲੱਗੇ ਹਨ। ਜਿਕਰਯੋਗ ਹੈ ਕਿ ਹਿਮਾਚਲ ਦੇ ਕਈਂ ਥਾਵਾਂ ‘ਤੇ ਪਹਿਲੀ ਨਵੰਬਰ ਨੂੰ ਰਿਕਾਰਡ ਗਰਮੀ ਦਰਜ ਕੀਤੀ ਗਈ ਸੀ।

ਹਿਮਾਚਲ ਪ੍ਰਦੇਸ਼ ‘ਚ 4 ਸਾਲ ਬਾਅਦ ਅਕਤੂਬਰ ਮਹੀਨੇ ‘ਚ ਬਹੁਤ ਘੱਟ ਮੀਂਹ ਪਿਆ ਹੈ ਅਤੇ ਮੌਸਮ ਵਿਭਾਗ ਮੁਤਾਬਕ ਨਵੰਬਰ ਦੇ ਪਹਿਲੇ ਹਫਤੇ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਇੱਕ ਹਫ਼ਤੇ ਤੱਕ ਮੌਸਮ ਸਾਫ਼ ਰਹੇਗਾ। ਜੇਕਰ ਹਿਮਾਚਲ ‘ਚ ਲੰਮੇ ਸਮੇਂ ਤੱਕ ਮੀਂਹ ਨਾ ਪੈਣ ਕਾਰਨ ਇਸ ਵਾਰ ਸੋਕੇ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ |

ਨਵੰਬਰ ਦੇ ਪਹਿਲੇ ਦਿਨ ਚੜ੍ਹਦੇ ਪਾਰਾ ਨੇ ਹਿਮਾਚਲ (Himachal Pradesh) ਦੇ ਕਈ ਸ਼ਹਿਰਾਂ ‘ਚ ਕਈ ਰਿਕਾਰਡ ਬਣਾਏ। ਬੁੱਧਵਾਰ, ਦੀਵਾਲੀ ਵਾਲੇ ਦਿਨ ਅਤੇ ਵੀਰਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਸਾਰੇ ਇਲਾਕਿਆਂ ‘ਚ ਮੌਸਮ ਸਾਫ ਰਿਹਾ। ਵੀਰਵਾਰ ਨੂੰ ਹਮੀਰਪੁਰ ‘ਚ ਵੱਧ ਤੋਂ ਵੱਧ ਤਾਪਮਾਨ 35.3 ਡਿਗਰੀ ਦਰਜ ਕੀਤਾ ਗਿਆ।

ਹਿਮਾਚਲ ‘ਚ 1 ਤੋਂ 31 ਅਕਤੂਬਰ ਤੱਕ ਆਮ ਤੌਰ ‘ਤੇ 25.1 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਵਾਰ ਸਿਰਫ 0.7 ਮਿਲੀਮੀਟਰ ਹੀ ਮੀਂਹ ਪਿਆ ਹੈ। ਇਸਦੇ ਨਾਲ ਹੀ ਸ਼ੁੱਕਰਵਾਰ ਨੂੰ ਕਲਪਾ ‘ਚ ਸਭ ਤੋਂ ਵੱਧ ਤਾਪਮਾਨ 40 ਦਰਜ ਕੀਤਾ ਗਿਆ, ਜਿਕਰਯੋਗ ਹੈ ਕਿ 1984 ‘ਚ ਕਲਪਾ ‘ਚ ਵੱਧ ਤੋਂ ਵੱਧ ਤਾਪਮਾਨ 24.5 ਸੀ। | ਇਸਦੇ ਨਾਲ ਹੀ ਚੰਬਾ ‘ਚ 14, ਸ਼ਿਮਲਾ ‘ਚ 8 ਅਤੇ ਕਾਂਗੜਾ, ਸੋਲਨ ਅਤੇ ਮਨਾਲੀ ‘ਚ 4 ਸਾਲਾਂ ਬਾਅਦ ਨਵੰਬਰ ‘ਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ ।

Scroll to Top