19 ਨਵੰਬਰ 2024: ਹਿਮਾਚਲ ਪ੍ਰਦੇਸ਼ ( mihachal pradesh) ਦੀ ਹਾਈਕੋਰਟ ਨੇ ਵੱਡਾ ਫ਼ੈਸਲਾ ਲਿਆ ਹੈ, ਹਿਮਾਚਲ ਭਵਨ (himachal bhavan) ਨੂੰ ਕੁਰਕ ਕਰਨ ਦੇ ਹੁਕਮ ਦਿੱਤੇ ਗਏ ਹਨ| ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਹਾਈਕੋਰਟ (highcourt) ਦੇ ਵੱਲੋਂ ਦਿੱਲੀ ਦੇ ਵਿੱਚ ਬਣੇ ਹਿਮਾਚਲ ਭਵਨ ਨੂੰ ਅਟੈਚ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ|
ਦੱਸ ਦੇਈਏ ਕਿ ਪਿੱਛਲੀ ਕੰਪਨੀ ਦੇ ਪੈਸੇ ਨਹੀਂ ਦਿੱਤੇ ਗਏ ਹਨ, ਇਸਦੇ ਚਲਦੇ ਇਹ ਕਾਰਵਾਈ ਕੀਤੀ ਗਈ ਹੈ| ਨਾਲ ਹੀ, ਕੰਪਨੀ ਨੂੰ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ 7 ਪ੍ਰਤੀਸ਼ਤ ਵਿਆਜ ਦੇ ਨਾਲ ਅਪਫ੍ਰੰਟ ਪ੍ਰੀਮੀਅਮ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਅਦਾਲਤ ਨੇ ਊਰਜਾ ਦੇ ਪ੍ਰਮੁੱਖ ਸਕੱਤਰ ਨੂੰ 15 ਦਿਨਾਂ ਦੇ ਅੰਦਰ ਜਾਂਚ ਕਰਨ ਲਈ ਕਿਹਾ ਹੈ ਅਤੇ ਪਤਾ ਲਗਾਉਣ ਲਈ ਕਿਹਾ ਹੈ ਕਿ ਕਿਹੜੇ-ਕਿਹੜੇ ਦੋਸ਼ੀ ਅਧਿਕਾਰੀਆਂ ਦੀ ਕੁਤਾਹੀ ਕਾਰਨ ਇਹ ਰਾਸ਼ੀ ਜਮ੍ਹਾਂ ਨਹੀਂ ਕਰਵਾਈ ਗਈ। ਵਿਆਜ ਦੀ ਰਕਮ ਦੋਸ਼ੀ ਅਧਿਕਾਰੀ ਤੋਂ ਨਿੱਜੀ ਤੌਰ ‘ਤੇ ਵਸੂਲਣ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਸਾਲ 2009 ਵਿੱਚ ਸਰਕਾਰ ਨੇ ਕੰਪਨੀ ਨੂੰ 320 ਮੈਗਾਵਾਟ ਦਾ ਪਾਵਰ ਪ੍ਰੋਜੈਕਟ ਅਲਾਟ ਕੀਤਾ ਸੀ। ਇਹ ਪ੍ਰੋਜੈਕਟ ਲਾਹੌਲ ਸਪਿਤੀ ਵਿੱਚ ਸਥਾਪਤ ਕੀਤਾ ਜਾਣਾ ਸੀ। ਉਸ ਸਮੇਂ ਸਰਕਾਰ ਨੇ ਪ੍ਰਾਜੈਕਟ ਲਗਾਉਣ ਲਈ ਸੜਕ ਨਿਰਮਾਣ ਦਾ ਕੰਮ ਬੀਆਰਓ ਨੂੰ ਦਿੱਤਾ ਸੀ। ਸਮਝੌਤੇ ਮੁਤਾਬਕ ਸਰਕਾਰ ਨੇ ਕੰਪਨੀ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਨ, ਤਾਂ ਜੋ ਕੰਪਨੀ ਸਮੇਂ ਸਿਰ ਪ੍ਰਾਜੈਕਟ ਦਾ ਕੰਮ ਸ਼ੁਰੂ ਕਰ ਸਕੇ। ਕੰਪਨੀ ਨੇ ਸਾਲ 2017 ਵਿੱਚ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ।




