Himachal Pradesh

Himachal Pradesh: ਕੁੱਲੂ ਜ਼ਿਲੇ ‘ਚ ਬੱਸ 200 ਮੀਟਰ ਹੇਠਾਂ ਖਾਈ ‘ਚ ਡਿੱਗੀ, ਦੋ ਯਾਤਰੀਆਂ ਦੀ ਮੌਤ

ਚੰਡੀਗੜ੍ਹ, 14 ਜੂਨ 2023: ਹਿਮਾਚਲ ਪ੍ਰਦੇਸ਼ (Himachal Pradesh) ਦੇ ਕੁੱਲੂ (Kullu) ਜ਼ਿਲੇ ‘ਚ ਭੁੰਤਰ ਨਰੋਗੀ ਰੂਟ ‘ਤੇ HRTC ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤ੍ਰੇਹਨ ਤੋਂ ਤਿੰਨ ਕਿਲੋਮੀਟਰ ਪਿੱਛੇ ਐਚਆਰਟੀਸੀ ਬੱਸ 200 ਮੀਟਰ ਹੇਠਾਂ ਖਾਈ ਵਿੱਚ ਜਾ ਡਿੱਗੀ। ਹਾਦਸੇ ਵਿੱਚ ਦੋ ਮੌਤਾਂ ਅਤੇ ਛੇ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਜ਼ਖਮੀਆਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਕੁੱਲੂ ਲਿਆਂਦਾ ਜਾ ਰਿਹਾ ਹੈ। ਪੁਲਿਸ ਅਤੇ ਸਥਾਨਕ ਲੋਕ ਮੌਕੇ ‘ਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਬੱਸ ਵਿੱਚ ਅੱਠ ਸਵਾਰੀਆਂ ਸਵਾਰ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Scroll to Top