ਹਿਮਾਚਲ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ, ਕੁੜੀਆਂ ਨੇ ਮਾਰੀ ਬਾਜ਼ੀ

Himachal Pradesh

ਚੰਡੀਗੜ੍ਹ, 29 ਅਪ੍ਰੈਲ 2024: ਹਿਮਾਚਲ ਪ੍ਰਦੇਸ਼ (Himachal Pradesh) ਸੈਕੰਡਰੀ ਸਿੱਖਿਆ ਬੋਰਡ ਨੇ ਅੱਜ 29 ਅਪ੍ਰੈਲ, 2024 ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਹਿਮਾਚਲ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 02 ਤੋਂ 30 ਮਾਰਚ ਤੱਕ ਕਰਵਾਈਆਂ ਗਈਆਂ। ਲਗਭਗ 85 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸ ਸਾਲ ਅਰਸ਼ਿਤਾ ਨੇ ਆਰਟਸ ਸਟਰੀਮ ਵਿੱਚ 98 ਫੀਸਦੀ ਅੰਕ ਲੈ ਕੇ ਟਾਪ ਕੀਤਾ ਹੈ ਅਤੇ ਸ਼ਾਵਿਆ ਨੇ ਕਾਮਰਸ ਸਟਰੀਮ ਵਿੱਚ 98 ਫੀਸਦੀ ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ। ਦੋਵਾਂ ਨੇ 500 ਵਿੱਚੋਂ 490 ਅੰਕ ਪ੍ਰਾਪਤ ਕੀਤੇ ਹਨ।

ਇਸ ਸਾਲ ਕਾਮਾਕਸ਼ੀ ਸ਼ਰਮਾ ਅਤੇ ਛਾਇਆ ਚੌਹਾਨ ਨੇ 98.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਾਇੰਸ ਸਟ੍ਰੀਮ ਵਿੱਚ 12ਵੀਂ ਜਮਾਤ ਵਿੱਚ ਟਾਪ ਕੀਤਾ ਹੈ। ਦੋਵਾਂ ਨੇ 500 ਵਿੱਚੋਂ 494 ਅੰਕ ਪ੍ਰਾਪਤ ਕੀਤੇ ਹਨ। ਇਸ ਵਾਰ ਸਰਕਾਰੀ ਸਕੂਲ ਦੇ 10 ਵਿਦਿਆਰਥੀਆਂ ਨੇ ਟਾਪ ਕੀਤਾ ਹੈ। ਜਦੋਂ ਕਿ ਪ੍ਰਾਈਵੇਟ ਸਕੂਲਾਂ ਦੇ 31 ਵਿਦਿਆਰਥੀਆਂ ਨੇ ਟਾਪ ਕੀਤਾ ਹੈ।

ਇਸ ਸਾਲ ਹਿਮਾਚਲ ਪ੍ਰਦੇਸ਼ (Himachal Pradesh) ‘ਚ 12ਵੀਂ ਦਾ ਨਤੀਜਾ 73.76% ਰਿਹਾ ਹੈ ਜਿਸ ‘ਚ 85,777 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 63,092 ਵਿਦਿਆਰਥੀ ਪਾਸ ਹੋਏ ਹਨ। ਤਿੰਨ ਫੈਕਲਟੀ ਵਿੱਚ 41 ਟਾਪਰ ਹਨ, ਜਿਨ੍ਹਾਂ ਵਿੱਚ 30 ਲੜਕੀਆਂ ਅਤੇ 11 ਲੜਕੇ ਸ਼ਾਮਲ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।