July 7, 2024 7:57 am
Anurag Thakur

Himachal Pradesh: ਹਮੀਰਪੁਰ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ 67177 ਵੋਟਾਂ ਨਾਲ ਬਣਾਈ ਵੱਡੀ ਲੀਡ

ਚੰਡੀਗੜ੍ਹ, 04 ਜੂਨ 2024: ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਲੋਕ ਸਭਾ ਸੀਟ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੁਪਹਿਰ 1 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋਣ ਦੀ ਸੰਭਾਵਨਾ ਹੈ। ਸਵੇਰ 10:45 ਤੱਕ ਦੇ ਰੁਝਾਨਾਂ ‘ਚ ਹਮੀਰਪੁਰ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ (Anurag Thakur) ਅੱਗੇ ਚੱਲ ਰਹੇ ਹਨ।

ਭਾਜਪਾ ਉਮੀਦਵਾਰ ਅਨੁਰਾਗ ਠਾਕੁਰ 67177 ਵੋਟਾਂ ਨਾਲ ਅੱਗੇ ਚੱਲ ਰਹੇ ਹਨ | ਅਨੁਰਾਗ ਨੂੰ ਹੁਣ ਤੱਕ 205890 ਵੋਟਾਂ ਮਿਲੀਆਂ ਹਨ | ਫਿਲਹਾਲ ਭਾਜਪਾ ਚਾਰ ਸੀਟਾਂ ‘ਤੇ ਅੱਗੇ ਚੱਲ ਰਹੀ ਹੈ | ਇਸਦੇ ਨਾਲ ਹੀ ਕੰਗਨਾ ਰਣੌਤ 30254 ਵੋਟਾਂ ਨਾਲ ਅੱਗੇ ਚੱਲ ਰਹੀ ਹੈ |