ਚੰਡੀਗੜ੍ਹ,19 ਜੁਲਾਈ 2023: ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਜਾਰੀ ਹੈ। ਕਈ ਇਲਾਕਿਆਂ ਤੋਂ ਭਾਰੀ ਮੀਂਹ ਅਤੇ ਕਈ ਇਲਾਕਿਆਂ ਤੋਂ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਚੰਬਾ (Chamba) ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਸਲੂਣੀ ਵਿੱਚ ਬੱਦਲ ਫਟਿਆ ਹੈ | ਇਸ ਘਟਨਾ ਵਿੱਚ ਤਿੰਨਾਂ ਵਾਹਨਾਂ ਦੇ ਰੁੜ੍ਹਨ ਦੀ ਖ਼ਬਰ ਹੈ | ਭਾਰੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਦੀਆਂ ਨਦੀਆਂ ਨਾਲੇ ਉਫ਼ਾਨ ‘ਤੇ ਹਨ | ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਨੇ ਬੁੱਧਵਾਰ ਨੂੰ ਚੰਬਾ ਅਤੇ ਕਾਂਗੜਾ ਵਿੱਚ ਭਾਰੀ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਚੰਬਾ ਅਤੇ ਕਾਂਗੜਾ ‘ਚ ਬੁੱਧਵਾਰ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ।
ਜਨਵਰੀ 18, 2025 11:09 ਪੂਃ ਦੁਃ