Himachal Pradesh: 30 ਫੁੱਟ ਦੀ ਉਚਾਈ ਤੋਂ ਜ਼ਮੀਨ ‘ਤੇ ਡਿੱਗੀ 10 ਸਾਲ ਦੀ ਬੱਚੀ, ਜ਼ਿਪਲਾਈਨਿੰਗ ਕਰ ਰਹੀ ਨਾਲ ਵਾਪਰਿਆ ਹਾ.ਦ.ਸਾ

16 ਜੂਨ 2025: ਹਿਮਾਚਲ ਪ੍ਰਦੇਸ਼ (Himachal Pradesh) ਦੇ ਮਨਾਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ 10 ਸਾਲ ਦੀ ਕੁੜੀ ਜੋ ਜ਼ਿਪਲਾਈਨਿੰਗ (ziplining) ਕਰ ਰਹੀ ਸੀ, 30 ਫੁੱਟ ਦੀ ਉਚਾਈ ਤੋਂ ਜ਼ਮੀਨ ‘ਤੇ ਡਿੱਗ ਪਈ। ਇਸ ਘਟਨਾ ਵਿੱਚ ਗੰਭੀਰ ਜ਼ਖਮੀ ਹੋਈ ਲੜਕੀ ਦਾ ਨਾਮ ਤ੍ਰਿਸ਼ਾ ਹੈ। ਪਹਿਲਾਂ ਤ੍ਰਿਸ਼ਾ (trisha) ਨੂੰ ਮਨਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੋਂ ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਹੁਣ ਉਸਦਾ ਇਲਾਜ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਤ੍ਰਿਸ਼ਾ ਦਾ ਪਰਿਵਾਰ ਨਾਗਪੁਰ, ਮਹਾਰਾਸ਼ਟਰ ਤੋਂ ਹੈ। ਉਹ ਆਪਣੇ ਪਿਤਾ ਪ੍ਰਫੁੱਲ ਬਿਜਵੇ ਅਤੇ ਮਾਂ ਨਾਲ ਛੁੱਟੀਆਂ ਮਨਾਉਣ ਲਈ ਮਨਾਲੀ(manali) ਆਈ ਸੀ। ਇਹ ਹਾਦਸਾ 8 ਜੂਨ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਜ਼ਿਪਲਾਈਨਿੰਗ ਕਰ ਰਹੀ ਸੀ। ਇਹ ਵੀਡੀਓ ਸਾਹਮਣੇ ਪਹਾੜੀ ‘ਤੇ ਖੜ੍ਹੇ ਇੱਕ ਵਿਅਕਤੀ ਨੇ ਰਿਕਾਰਡ ਕੀਤਾ ਸੀ।ਵੀਡੀਓ ਵਿੱਚ, ਤ੍ਰਿਸ਼ਾ ਤਾਰ ਨਾਲ ਲਟਕਦੀ ਦਿਖਾਈ ਦੇ ਰਹੀ ਹੈ ਅਤੇ ਜਦੋਂ ਉਹ 30 ਫੁੱਟ ਦੀ ਉਚਾਈ ‘ਤੇ ਹੁੰਦੀ ਹੈ, ਤਾਂ ਜਿਸ ਹੁੱਕ ‘ਤੇ ਉਹ ਲਟਕ ਰਹੀ ਸੀ, ਉਹ ਟੁੱਟ ਜਾਂਦੀ ਹੈ। ਤ੍ਰਿਸ਼ਾ ਚੀਕਦੀ ਹੋਈ ਜ਼ਮੀਨ ‘ਤੇ ਡਿੱਗ ਪੈਂਦੀ ਹੈ।

Read More: Himachal News: ਮਹਿੰਦਰਾ ਪਿਕਅੱਪ ਪੁਲ ਦੀ ਰੇਲਿੰਗ ਨਾਲ ਭਿਆਨਕ ਟੱਕਰ, 5 ਜਣਿਆਂ ਦੀ ਮੌ.ਤ

Scroll to Top