26 ਨਵੰਬਰ 2024: ਹਿਮਾਚਲ ਪ੍ਰਦੇਸ਼ (himachal pradesh) ‘ਚ ਸੂਬਾ ਮੰਤਰੀ ਮੰਡਲ ਵਿੱਚ ਫੇਰਬਦਲ (reshuffle) ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਇੱਥੇ ਦੋ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਲਿਆਂਦਾ ਜਾ ਸਕਦਾ ਹੈ, ਉੱਥੇ ਹੀ ਮੰਤਰੀ ਦਾ ਇੱਕ ਖਾਲੀ ਅਹੁਦਾ ਵੀ ਭਰਿਆ ਜਾ ਸਕਦਾ ਹੈ। ਮੰਡੀ ਅਤੇ ਕਾਂਗੜਾ ਸੰਸਦੀ ਹਲਕਿਆਂ ਨੂੰ ਇੱਕ-ਇੱਕ ਮੰਤਰੀ ਦਾ ਤੋਹਫ਼ਾ ਦਿੱਤਾ ਜਾ ਸਕਦਾ ਹੈ। ਕਾਂਗਰਸ ਹਾਈਕਮਾਂਡ ਤੋਂ ਇਹ ਸੰਕੇਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Chief Minister Sukhwinder Singh Sukhu ) ਨਵੀਂ ਦਿੱਲੀ ਲਈ ਰਵਾਨਾ ਹੋ ਰਹੇ ਹਨ। ਉਹ ਇਸ ਮਾਮਲੇ ਨੂੰ ਲੈ ਕੇ ਕਾਂਗਰਸ(congress) ਦੀ ਕੇਂਦਰੀ ਲੀਡਰਸ਼ਿਪ (leadership) ਨਾਲ ਗੱਲਬਾਤ ਕਰਨ ਜਾ ਰਹੇ ਹਨ।
ਰਾਜ ਮੰਤਰੀ ਮੰਡਲ ਵਿੱਚ ਇੱਕ ਅਹੁਦਾ ਖਾਲੀ ਹੈ। ਇਸ ਵੇਲੇ ਮੁੱਖ ਮੰਤਰੀ ਤੋਂ ਇਲਾਵਾ ਮੰਤਰੀ ਮੰਡਲ ਵਿੱਚ 10 ਮੈਂਬਰ ਹਨ। ਇਨ੍ਹਾਂ ਵਿੱਚੋਂ ਇੱਕ ਉਪ ਮੁੱਖ ਮੰਤਰੀ ਅਤੇ ਨੌਂ ਕੈਬਨਿਟ ਮੰਤਰੀ ਹਨ। ਹੁਣ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ 12 ਮੈਂਬਰ ਹੋਣਗੇ। ਮੰਤਰੀ ਮੰਡਲ ਵਿੱਚ ਨਵੇਂ ਚਿਹਰਿਆਂ ਨੂੰ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦੋਵਾਂ ਮੰਤਰੀਆਂ ਨੂੰ ਹਟਾਏ ਜਾਣ ਲਈ ਜਾਤੀ, ਖੇਤਰੀ, ਪਰਿਵਾਰਕ ਪਿਛੋਕੜ ਸਮੇਤ ਕਈ ਕਾਰਨਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਸਬੰਧੀ ਹਾਈਕਮਾਂਡ ਨੇ ਮੁੱਖ ਮੰਤਰੀ ਸੁੱਖੂ ਨੂੰ ਦਿੱਲੀ ਪੁੱਜ ਕੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਹ ਕੇਂਦਰੀ ਆਗੂਆਂ ਨੂੰ ਨਿੱਜੀ ਤੌਰ ‘ਤੇ ਮਿਲਣ ਲਈ ਦਿੱਲੀ ਜਾ ਰਹੇ ਹਨ।