14 ਨਵੰਬਰ 2024: ਮੰਡੀ (mandi) ਜ਼ਿਲ੍ਹੇ ਦੇ ਪ੍ਰਸਿੱਧ ਧਾਰਮਿਕ ਸਥਾਨ ਮਾਤਾ ਸ਼ਿਕਾਰੀ ਮੰਦਿਰ (Mata Shikhari temple) ਦੇ ਦਰਵਾਜ਼ੇ 15 ਨਵੰਬਰ ਤੋਂ ਸ਼ਰਧਾਲੂਆਂ ਦੇ ਲਈ ਬੰਦ ਕਰ ਦਿੱਤੇ ਜਾਣਗੇ। ਪ੍ਰਸ਼ਾਸਨ ਨੇ ਇਹ ਫੈਸਲਾ ਮੰਦਰ ਦੇ ਉੱਚਾਈ ਵਾਲੇ ਬਰਫੀਲੇ ਇਲਾਕਿਆਂ ‘ਚ ਭਾਰੀ ਬਰਫਬਾਰੀ(snowfall) ਦੀ ਸੰਭਾਵਨਾ ਦੇ ਮੱਦੇਨਜ਼ਰ ਲਿਆ ਹੈ। ਇਸ ਦੌਰਾਨ ਪਹਾੜੀ ਇਲਾਕਿਆਂ ‘ਚ ਕਿਸੇ ਸਮੇਂ ਵੀ ਬਰਫਬਾਰੀ ਹੋ ਸਕਦੀ ਹੈ, ਜਿਸ ਕਾਰਨ ਯਾਤਰਾ ‘ਚ ਦਿੱਕਤ ਆ ਸਕਦੀ ਹੈ।
ਇਹ ਫੈਸਲਾ ਐਸਡੀਐਮ ਥੁਨਾਗ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਐਸਡੀਐਮ ਨੇ ਦੱਸਿਆ ਕਿ ਨਵੰਬਰ ਅਤੇ ਦਸੰਬਰ ਵਿੱਚ ਇਨ੍ਹਾਂ ਪਹਾੜੀਆਂ ਵਿੱਚ ਭਾਰੀ ਬਰਫ਼ਬਾਰੀ ਹੋ ਸਕਦੀ ਹੈ, ਜਿਸ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੰਦਰ ਦੇ ਦਰਸ਼ਨਾਂ ’ਤੇ ਪਾਬੰਦੀ ਲਗਾਈ ਗਈ ਹੈ।
ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, ਸ਼ਰਧਾਲੂ ਪੁਲਿਸ ਥਾਣਾ ਜੰਜੇਲੀ ਦੇ ਟੈਲੀਫੋਨ ਨੰਬਰ 01907256740 ‘ਤੇ ਸੰਪਰਕ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਸ਼ਿਕਾਰੀ ਮਾਤਾ ਮੰਦਰ ਕਮੇਟੀ ਮੈਂਬਰ ਗੁਲਜ਼ਾਰੀ ਲਾਲ, ਦੀਵਾਨ ਕਮਲਚੰਦ, ਨਰਿੰਦਰ, ਤਿਲਕ, ਮੋਹਨ ਸਿੰਘ, ਹਰੀ ਸਿੰਘ ਅਤੇ ਇੰਦਰ ਸਿੰਘ ਆਦਿ ਵੀ ਹਾਜ਼ਰ ਸਨ।