18 ਨਵੰਬਰ 2024: ਐਚ.ਆਰ.ਟੀ.ਸੀ. (hrtc) ਬੱਸ ਅਤੇ ਜਿਪਸੀ ਵਿਚਾਲੇ ਟੱਕਰ ਹੋਈ, ਟੱਕਰ ‘ਚ ਜਿਪਸੀ(jipsi) ‘ਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਹਨ। ਦੋਵਾਂ ਜ਼ਖ਼ਮੀਆਂ ਨੂੰ ਜ਼ੋਨਲ ਹਸਪਤਾਲ ਮੰਡੀ ਲਿਆਂਦਾ ਗਿਆ, ਜਿੱਥੋਂ ਇੱਕ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ.(pgi) ਰੈਫਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਪੰਡੋਹ ਦੇ ਪੀ.ਬੀ.ਟੀ. ਮੋੜ ‘ਤੇ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਚੌਕੀ ਇੰਚਾਰਜ ਪੰਡੋਹ ਨੇ ਦੱਸਿਆ ਕਿ ਬੱਸ ਦੇ ਸਾਰੇ ਯਾਤਰੀ ਸੁਰੱਖਿਅਤ ਹਨ।