10 ਨਵੰਬਰ 2204: ਐਤਵਾਰ ਯਾਨੀ ਕਿ ਅੱਜ ਸਵੇਰ ਨੂੰ ਸੰਘਣੀ ਧੁੰਦ (fog) ਦੀ ਚਾਦਰ ਵਿੱਚ ਲਪੇਟਿਆ ਨਜ਼ਰ ਆਇਆ। ਧੁੰਦ ਇੰਨੀ ਸੰਘਣੀ ਸੀ ਕਿ ਕੁਝ ਮੀਟਰਾਂ ਦੇ ਅੰਦਰ ਦ੍ਰਿਸ਼ਟੀ ਪੂਰੀ ਤਰ੍ਹਾਂ ਖਤਮ ਹੋ ਗਈ ਅਤੇ ਡਰਾਈਵਰਾਂ(drivers) ਨੂੰ ਬਹੁਤ ਸਾਵਧਾਨੀ ਵਰਤਣੀ ਪਈ। ਇਹ ਸਥਿਤੀ ਪੁਰਾਣੇ ਮੁੱਖ ਮਾਰਗ ਸਮੇਤ ਸ਼ਹਿਰ ਦੇ ਪ੍ਰਮੁੱਖ ਮਾਰਗਾਂ ‘ਤੇ ਸਵੇਰੇ 10 ਵਜੇ ਤੱਕ ਬਣੀ ਰਹੀ, ਜਿਸ ਕਾਰਨ ਡਰਾਈਵਿੰਗ ਕਰਨਾ ਬੇਹੱਦ ਚੁਣੌਤੀਪੂਰਨ ਬਣ ਗਿਆ |
ਕਈ ਡਰਾਈਵਰਾਂ ਨੇ ਆਪਣੇ ਵਾਹਨ ਰੋਕ ਲਏ
ਵਿਜ਼ੀਬਿਲਟੀ 10 ਮੀਟਰ ਤੋਂ ਘੱਟ ਹੋਣ ਕਾਰਨ, ਡਰਾਈਵਰਾਂ ਨੂੰ ਆਪਣੀਆਂ ਹੈੱਡਲਾਈਟਾਂ ਚਾਲੂ ਕਰਨੀਆਂ ਪਈਆਂ ਅਤੇ ਧਿਆਨ ਨਾਲ ਅਤੇ ਹੌਲੀ-ਹੌਲੀ ਗੱਡੀ ਚਲਾਉਣੀ ਪਈ। ਕਈ ਥਾਵਾਂ ’ਤੇ ਵਾਹਨਾਂ ਦੀ ਰਫ਼ਤਾਰ ਇੰਨੀ ਘੱਟ ਹੋ ਗਈ ਕਿ ਛੋਟੇ-ਮੋਟੇ ਟ੍ਰੈਫਿਕ ਜਾਮ ਲੱਗ ਗਏ। ਰਾਹਗੀਰਾਂ ਅਤੇ ਡਰਾਈਵਰਾਂ ਨੂੰ ਸੜਕ ਕਿਨਾਰੇ ਰੁਕਦੇ ਦੇਖਿਆ ਗਿਆ ਤਾਂ ਜੋ ਧੁੰਦ ਹਟਣ ਤੋਂ ਬਾਅਦ ਉਹ ਸੁਰੱਖਿਅਤ ਸਫ਼ਰ ਕਰ ਸਕਣ।
ਟਰੈਫਿਕ ਪੁਲਿਸ ਨੇ ਡਰਾਈਵਰਾਂ ਨੂੰ ਇਹ ਬੇਨਤੀ ਕੀਤੀ
ਇਸ ਸਮੇਂ ਹਵਾ ਵਿਚ ਨਮੀ ਦਾ ਪੱਧਰ ਜ਼ਿਆਦਾ ਹੈ, ਜਿਸ ਕਾਰਨ ਸੰਘਣੀ ਧੁੰਦ ਬਣ ਗਈ ਹੈ। ਵਧਦੇ ਪ੍ਰਦੂਸ਼ਣ ਕਾਰਨ ਧੁੰਦ ਗੂੜ੍ਹੀ ਹੋ ਜਾਂਦੀ ਹੈ, ਦਿੱਖ ਘਟਦੀ ਹੈ। ਸਿਹਤ ਮਾਹਿਰਾਂ ਨੇ ਸਵੇਰੇ ਘਰ ਦੇ ਅੰਦਰ ਹੀ ਰਹਿਣ ਅਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ, ਤਾਂ ਜੋ ਧੂੰਏਂ ਅਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਧੂੰਏਂ ਕਾਰਨ ਟਰੈਫਿਕ ਪੁਲੀਸ ਨੇ ਵਾਹਨ ਚਾਲਕਾਂ ਨੂੰ ਹੌਲੀ ਗੱਡੀ ਚਲਾਉਣ ਦੀ ਅਪੀਲ ਕੀਤੀ।