July 3, 2024 12:47 am
Himachal

Himachal News: ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਨਾਲ ਕਈਂ ਥਾਵਾਂ ‘ਤੇ ਖਿਸਕੀ ਜ਼ਮੀਨ, ਮਲਬੇ ਹੇਠ ਦਬੇ ਕਈ ਵਾਹਨ

ਚੰਡੀਗੜ੍ਹ, 28 ਜੂਨ 2024: ਉੱਤਰ ਭਾਰਤ ਦੇ ਕਈ ਸੂਬਿਆਂ ‘ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ | ਹਿਮਾਚਲ ਪ੍ਰਦੇਸ਼ (Himachal Pradesh) ‘ਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ | ਇਸਦੇ ਨਾਲ ਹੀ ਮੌਸਮ ਵਿਭਾਗ ਨੇ ਹਿਮਾਚਲ ‘ਚ ਬਾਰਿਸ਼ ਯੈਲੋ ਅਲਰਟ ਜਾਰੀ ਕੀਤਾ ਹੈ | ਭਾਰੀ ਬਾਰਿਸ਼ ਕਾਰਨ ਹਿਮਾਚਲ ਦੇ ਸ਼ਿਮਲਾ ਅਤੇ ਸੋਲਨ ‘ਚ ਜ਼ਮੀਨ ਖਿਸ਼ਕਣ ਦੀਆਂ ਖ਼ਬਰਾਂ ਹਨ | ਮਿਲੀ ਜਾਣਕਾਰੀ ਮੁਤਾਬਕ ਸ਼ਿਮਲਾ ਅਤੇ ਸੋਲਨ ‘ਚ ਭਾਰੀ ਬਾਰਿਸ਼ ਤੋਂ ਬਾਅਦ 30 ਤੋਂ ਜ਼ਿਆਦਾ ਸੜਕਾਂ ਬੰਦ ਹੋ ਗਈਆਂ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਸੜਕਾਂ ‘ਤੇ ਆਵਾਜਾਈ ਬਹਾਲ ਕਰਨ ‘ਚ ਰੁੱਝਿਆ ਹੋਇਆ ਹੈ।

ਇਸਦੇ ਨਾਲ ਹੀ ਸ਼ਿਮਲਾ (Himachal Pradesh) ਦੇ ਚਮਯਾਨਾ ‘ਚ ਕਈ ਵਾਹਨ ਮਲਬੇ ਦੀ ਲਪੇਟ ‘ਚ ਆ ਗਏ | ਇਸਦੇ ਨਾਲ ਹੀ ਕੁਨਿਹਾਰ-ਨਾਲਾਗੜ੍ਹ ਰਾਜ ਮਾਰਗ ਤੋਂ ਇਲਾਵਾ ਇਲਾਕੇ ਦੀਆਂ ਪੇਂਡੂ ਸੜਕਾਂ ਵੀ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਈਆਂ ਹਨ |