July 4, 2024 9:34 pm
Himachal

Himachal News: CM ਸੁਖਵਿੰਦਰ ਸੁੱਖੂ ਦੀ ਘਰਵਾਲੀ ਪਹਿਲੀ ਵਾਰ ਲੜੇਗੀ ਚੋਣ, ਉਮੀਦਵਾਰਾਂ ਦਾ ਕੀਤਾ ਐਲਾਨ

ਚੰਡੀਗੜ੍ਹ, 18 ਜੂਨ 2024: ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਤਿੰਨ ਵਿਧਾਨ ਸਭਾ ਸੀਟਾਂ (ਨਾਲਾਗੜ੍ਹ, ਡੇਹਰਾ ਅਤੇ ਸੁਜਾਨਪੁਰ) ‘ਤੇ 10 ਜੁਲਾਈ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ। ਜਿੱਥੇ ਭਾਜਪਾ ਨੇ ਇਨ੍ਹਾਂ ਸੀਟਾਂ ਤੋਂ ਤਿੰਨ ਆਜ਼ਾਦ ਉਮੀਦਵਾਰਾਂ ਨੂੰ ਉਨ੍ਹਾਂ ਦੀ ਹੀ ਸੀਟ ਤੋਂ ਖੜ੍ਹਾ ਕੀਤਾ ਹੈ । ਇਸ ਦੇ ਨਾਲ ਹੀ ਕਾਂਗਰਸ ਨੇ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਇਸ ਵਾਰ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਘਰਵਾਲੀ ਕਮਲੇਸ਼ ਠਾਕੁਰ ਵੀ ਦੇਹਰਾ ਵਿਧਾਨ ਸਭਾ ਸੀਟ ਤੋਂ ਚੋਣ ਲੜੇਗੀ। ਅੱਜ ਉਸ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਕਮਲੇਸ਼ ਠਾਕੁਰ ਕੋਲ ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਹੈ।