ਚੰਡੀਗੜ੍ਹ, 7 ਫਰਵਰੀ 2025: Himachal Pradesh News: ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਛਤਰ ਸਿੰਘ ਠਾਕੁਰ (Chhatar Singh Thakur) ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਮੌਜੂਦਗੀ ਵਿੱਚ ਰਾਜੀਵ ਭਵਨ ਵਿਖੇ ਅਹੁਦਾ ਸੰਭਾਲਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 27 ਸਾਲ ਪਹਿਲਾਂ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਸੀ, ਉਸ ਸਮੇਂ ਮੈਂ ਸ਼ਿਮਲਾ ਨਗਰ ਨਿਗਮ ਦਾ ਕੌਂਸਲਰ ਵੀ ਸੀ। ਉੱਥੋਂ ਅੱਜ ਮੈਂ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਿਆ ਹਾਂ।
ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਕਈ ਯੂਥ ਕਾਂਗਰਸ ਪ੍ਰਧਾਨ ਵਿਧਾਇਕ ਬਣੇ ਅਤੇ ਅੱਜ ਯੂਥ ਕਾਂਗਰਸ ਦੀ ਰਾਜਨੀਤੀ ‘ਚੋਂ ਚਾਰ ਮੰਤਰੀ ਅਤੇ 10-12 ਵਿਧਾਇਕ ਉੱਭਰੇ ਹਨ, ਜਿਨ੍ਹਾਂ ਨੇ ਮੇਰੇ ਨਾਲ ਵਿਦਿਆਰਥੀ ਰਾਜਨੀਤੀ ‘ਚ ਕੰਮ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਅਪਣਾਈ ਗਈ ਚੋਣ ਪ੍ਰਕਿਰਿਆ ਰਾਹੀਂ ਵਿਕਰਮਾਦਿਤਿਆ ਸਿੰਘ ਅਤੇ ਛੱਤਰ ਸਿੰਘ ਯੂਥ ਕਾਂਗਰਸ ਦੇ ਪ੍ਰਧਾਨ ਬਣੇ।
ਮੁੱਖ ਮੰਤਰੀ ਨੇ ਕਿਹਾ ਕਿ ਯੂਥ ਕਾਂਗਰਸ ਸੂਬੇ ਦੀ ਰਾਜਨੀਤੀ ਨੂੰ ਸਮਝਣ ਦਾ ਮੌਕਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿਸਟਮ ਬਦਲ ਕੇ ਸੂਬੇ ਨੂੰ ਆਤਮਨਿਰਭਰ ਬਣਾਉਣ ਲਈ ਅੱਗੇ ਵਧ ਰਹੀ ਹੈ, ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਮਹੱਤਵਪੂਰਨ ਹੈ। ਯੂਥ ਕਾਂਗਰਸ ਵਿੱਚ ਤੁਹਾਡੀ (Chhatar Singh Thakur) ਨਵੀਂ ਪਾਰੀ ਸ਼ੁਰੂ ਹੋ ਗਈ ਹੈ ਅਤੇ ਤੁਹਾਨੂੰ ਆਪਣੀਆਂ ਮੰਗਾਂ ਸੂਬਾ ਸਰਕਾਰ ਸਾਹਮਣੇ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਸਰਕਾਰ ਹੀ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਖੇਤਰ ਵਿੱਚ 25 ਹਜ਼ਾਰ ਨੌਕਰੀਆਂ ਪ੍ਰਦਾਨ ਕਰਨ ਜਾ ਰਹੀ ਹੈ। 2061 ਵਣ ਮਿੱਤਰਾਂ ਦੀ ਭਰਤੀ ਪੂਰੀ ਹੋ ਗਈ ਹੈ ਅਤੇ ਪੁਲਿਸ ਭਰਤੀ ਮੰਡੀ ਤੋਂ ਸ਼ੁਰੂ ਹੋ ਗਈ ਹੈ।
Read More: Himachal Pradesh: ਹੁਣ ਸਰਕਾਰੀ ਅਧਿਕਾਰੀ ਨਹੀਂ ਜਾ ਸਕਣਗੇ ਵਿਦੇਸ਼, ਜਾਣੋ ਵੇਰਵਾ