Himachal News: ਡਿਊਟੀ ਦੌਰਾਨ ਬਿਹਾਰ ਦੇ ਸੈਨਿਕ ਦੀ ਮੌ.ਤ, ਪੈਰ ਫਿਸਲਣ ਕਾਰਨ ਡੂੰਘੀ ਖਾਈ ‘ਚ ਡਿੱਗਿਆ

3 ਦਸੰਬਰ 2024: ਹਿਮਾਚਲ ਪ੍ਰਦੇਸ਼ (himachal pradesh) ਵਿੱਚ ਡਿਊਟੀ (duty) ਦੌਰਾਨ ਬਿਹਾਰ ਦੇ ਸੈਨਿਕ ਸੰਜੀਵ ਭੰਡਾਰੀ (anjeev Bhandari) ਇੱਕ ਹਾਦਸੇ ਵਿੱਚ ਸ਼ਹੀਦ ਹੋ ਗਏ ਸਨ। ਦਰਅਸਲ ਹਿਮਾਚਲ ਪ੍ਰਦੇਸ਼(himachal pradesh)  ਦੀ ਚੀਨ ਸਰਹੱਦ ‘ਤੇ ਸਮਦੂ ਪਹਾੜ ‘ਤੇ ਤਾਇਨਾਤ ਸੰਜੀਵ ਭੰਡਾਰੀ 30 ਨਵੰਬਰ ਨੂੰ ਡਿਊਟੀ ਦੌਰਾਨ ਖਾਈ ‘ਚ ਡਿੱਗ ਗਿਆ ਸੀ।ਜਿਸ ਤੋਂ ਬਾਅਦ ਸੋਮਵਾਰ ਨੂੰ ਸ਼ਹੀਦ ਫੌਜੀ ਦੀ ਮ੍ਰਿਤਕ ਦੇਹ ਨੂੰ ਬਿਹਾਰ ਦੇ ਪਿੰਡ ਗਮਹਰੀਆ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।

 

ਇਸ ਦੇ ਨਾਲ ਹੀ ਅੰਤਿਮ ਸੰਸਕਾਰ ਮੌਕੇ ਸੁਪੌਲ ਦੇ ਏਡੀਐਮ ਰਸ਼ੀਦ ਕਲੀਮ ਅੰਸਾਰੀ, ਨਿਰਮਲੀ ਦੇ ਐਸਡੀਐਮ ਸੰਜੇ ਕੁਮਾਰ, ਐਸਡੀਪੀਓ ਰਾਜੂ ਰੰਜਨ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਫੌਜ ਦੇ ਜਵਾਨ ਮੌਜੂਦ ਸਨ। ਜੇਡੀਯੂ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਸਥਾਨਕ ਆਗੂਆਂ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿੰਡ ਵਾਸੀਆਂ ਨੇ ਸਰਕਾਰ (goverment) ਤੋਂ ਸ਼ਹੀਦ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਜੀਵ ਆਪਣੇ ਪਿੱਛੇ ਪਤਨੀ ਅਤੇ ਇੱਕ ਸਾਲ ਦਾ ਬੇਟਾ ਸ਼ਿਵਾਂਸ਼ੂ ਛੱਡ ਗਿਆ ਹੈ।

read more: Himachal Holiday list 2025: ਹਿਮਾਚਲ ‘ਚ ਨਵੇਂ ਸਾਲ ‘ਚ 24 ਗਜ਼ਟਿਡ ਛੁੱਟੀਆਂ

ਦੱਸ ਦਈਏ ਕਿ ਸੰਜੀਵ ਭੰਡਾਰੀ ਹਿਮਾਚਲ ਪ੍ਰਦੇਸ਼ ਦੇ ਸਾਮਦੂ ਪਹਾੜ ਦੇ ਸਰਹੱਦੀ ਖੇਤਰ ‘ਚ ਤਾਇਨਾਤ ਸਨ। 30 ਨਵੰਬਰ ਨੂੰ ਡਿਊਟੀ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਡੂੰਘੀ ਖਾਈ ਵਿੱਚ ਡਿੱਗ ਗਿਆ। ਫੌਜ ਨੇ ਤੁਰੰਤ ਬਚਾਅ ਮੁਹਿੰਮ ਚਲਾਈ ਅਤੇ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

Scroll to Top