10 ਨਵੰਬਰ 2024: ਐਂਟੀ ਨਾਰਕੋਟਿਕਸ ਟਾਸਕ ਫੋਰਸ(Anti-Narcotics Task Force) (ਏਐਨਟੀਐਫ) ਕੁੱਲੂ (kullu) ਦੀ ਟੀਮ ਨੇ ਬਿਲਾਸਪੁਰ ਜ਼ਿਲ੍ਹੇ ਦੇ ਨਾਰਲੀ ਵਿੱਚ ਇੱਕ ਤਸਕਰ ਨੂੰ ਹੈਸ਼ੀਸ਼ ਦੀ ਵੱਡੀ ਖੇਪ ਸਮੇਤ ਫੜਿਆ ਹੈ। ਟੀਮ ਨੂੰ ਇਹ ਸਫਲਤਾ ਨਾਕਾਬੰਦੀ ਦੌਰਾਨ ਮਿਲੀ। ਪੰਜਾਬ ਨੰਬਰ ਵਾਲੀ ਟੈਕਸੀ ‘ਚ ਸਵਾਰ ਹੋ ਕੇ ਜਾ ਰਹੇ ਤਸਕਰ ਦੇ ਕਬਜ਼ੇ ‘ਚੋਂ 5 ਕਿਲੋ 787 ਗ੍ਰਾਮ ਹਸ਼ੀਸ਼ ਬਰਾਮਦ ਹੋਈ ਹੈ। ਇਹ ਕਾਰਵਾਈ ਚੀਫ ਕਾਂਸਟੇਬਲ ਰਾਜੇਸ਼ ਠਾਕੁਰ ਦੀ ਅਗਵਾਈ ‘ਚ ਅਮਲ ‘ਚ ਲਿਆਂਦੀ ਗਈ ਅਤੇ ਟੀਮ ‘ਚ ਕਾਂਸਟੇਬਲ ਸੰਦੀਪ ਕੁਮਾਰ (Constables Sandeep Kumar) ਅਤੇ ਅਜੇ ਕੁਮਾਰ ਸ਼ਾਮਲ ਸਨ।
ਇਸ ਮਾਮਲੇ ਵਿੱਚ ਮੁਲਜ਼ਮ ਜੀਵਨ ਸਿੰਘ (41) ਪੁੱਤਰ ਹਰੀ ਸਿੰਘ ਵਾਸੀ ਡਾਕਖਾਨਾ ਭੁੱਟੀ ਭਲਿਆਣੀ, ਤਹਿਸੀਲ ਤੇ ਜ਼ਿਲ੍ਹਾ ਕੁੱਲੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੀਵਨ ਸਿੰਘ ਨੇ ਕੁੱਲੂ ਤੋਂ ਚੰਡੀਗੜ੍ਹ ਜਾਣ ਲਈ ਇਹ ਟੈਕਸੀ ਕਿਰਾਏ ‘ਤੇ ਲਈ ਸੀ। ਇਸ ਦੌਰਾਨ ਉਸ ਨੂੰ ਨਾਰਲੀ, ਬਿਲਾਸਪੁਰ ਵਿਖੇ ਟੀਮ ਨੇ ਕਾਬੂ ਕਰ ਲਿਆ।
ਪੁਲੀਸ ਨੇ ਜੀਵਨ ਸਿੰਘ ਖ਼ਿਲਾਫ਼ ਥਾਣਾ ਸਵਰਘਾਟ ਵਿਖੇ ਨਾਰਕੋਟਿਕ ਡਰੱਗਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਨਸ਼ੇ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਅਤੇ ਕਿੱਥੇ ਪਹੁੰਚਾਈ ਜਾਣੀ ਸੀ। ਮਾਮਲੇ ਦੀ ਪੁਸ਼ਟੀ ਏ.ਐਨ.ਟੀ.ਐਫ. ਕੁੱਲੂ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਹੇਮਰਾਜ ਵਰਮਾ ਨੇ ਕੀਤੀ ਹੈ।