ਚੰਡੀਗੜ੍ਹ, 9 ਜੁਲਾਈ 2024: ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ ਸ਼ਹੀਦ ਹੌਲਦਾਰ ਰੋਹਿਤ ਨੇਗੀ (Rohit Negi) ਦੀ ਮ੍ਰਿਤਕ ਦੇਹ ਨੂੰ ਲਗਭਗ 9 ਮਹੀਨਿਆਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਤਰਾਂਡਾ ਪੁੱਜੀ । ਇਸ ਦੌਰਾਨ ਸ਼ਹੀਦ ਰੋਹਿਤ ਨੇਗੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ | ਇਸ ਦੌਰਾਨ ਪਰਿਵਾਰ, ਪਿੰਡ ਵਾਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹੀਦ ਹੌਲਦਾਰ ਰੋਹਿਤ ਨੇਗੀ ਨੂੰ ਸ਼ਰਧਾਂਜਲੀ ਭੇਂਟ ਕੀਤੀ | ਇਸ ਦੌਰਾਨ ਉਡਾ ਜੱਦੀ ਪਿੰਡ ਰੋਹਿਤ ਨੇਗੀ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਜਿਕਰਯੋਗ ਹੈ ਕਿ ਰੋਹਿਤ ਨੇਗੀ (Rohit Negi) ਡੋਗਰਾ ਰੈਜੀਮੈਂਟ ‘ਚ ਤਾਇਨਾਤ ਸਨ। ਪਿਛਲੇ ਸਾਲ ਅਕਤੂਬਰ ਵਿੱਚ ਰੋਹਿਤ ਨੇਗੀ ਅਤੇ ਕੁਝ ਹੋਰ ਜਵਾਨ ਕਸ਼ਮੀਰ ‘ਚ ਡਿਊਟੀ ਦੌਰਾਨ ਇੱਕ ਗਲੇਸ਼ੀਅਰ ਹੇਠ ਦਬ ਗਏ ਸਨ | ਉਸ ਵੇਲੇ ਸਿਰਫ਼ ਇੱਕ ਸ਼ਹੀਦ ਫ਼ੌਜੀ ਦੀ ਮ੍ਰਿਤਕ ਦੇਹ ਮਿਲੀ ਸੀ, ਜਦਕਿ ਰੋਹਿਤ ਦੀ ਮ੍ਰਿਤਕ ਦੇਹ ਚਾਰ ਦਿਨ ਪਹਿਲਾਂ ਮਿਲੀ ਸੀ।