ਚੰਡੀਗੜ੍ਹ, 10 ਅਗਸਤ 2024: ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ ਜ਼ਿਲ੍ਹੇ ‘ਚ ਕੀਰਤਪੁਰ-ਮਨਾਲੀ ਫੋਰ ਲੇਨ ‘ਤੇ ਸੁੰਦਰਨਗਰ ‘ਚ ਚਮੁਖਾ ‘ਚ ਪੈਟਰੋਲ ਪੰਪ ਦੇ ਨੇੜੇ ਇਕ ਪਹਾੜੀ ਤੋਂ ਜ਼ਮੀਨ ਖਿਸਕਣ (landslide) ਦੀ ਦੀ ਘਟਨਾ ਸਾਹਮਣੇ ਆਈ ਹੈ । ਪਹਾੜੀ ਤੋਂ ਭਾਰੀ ਮਾਤਰਾ ‘ਚ ਮਲਬਾ ਡਿੱਗਣ ਕਾਰਨ ਪੈਟਰੋਲ ਪੰਪ ਨੂੰ ਨੁਕਸਾਨ ਪੁੱਜਾ ਹੈ। ਫਿਲਹਾਲ ਇਸ ਜ਼ਮੀਨ ਖਿਸਕਣ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁੰਦਰਨਗਰ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ।
ਨਵੰਬਰ 22, 2024 11:31 ਪੂਃ ਦੁਃ