ਚੰਡੀਗੜ੍ਹ, 2 ਦਸੰਬਰ 2024: ਸਕੂਲ, ਕਾਲਜ ਤੋਂ ਲੈ ਕੇ ਸਰਕਾਰੀ ਅਤੇ ਹੋਰ ਸੰਸਥਾਵਾਂ ‘ਚ ਕੰਮ ਕਰ ਰਹੇ ਕਰਮਚਾਰੀ ਨਵੇਂ ਕੈਲੰਡਰ ‘ਚ ਸਾਲ ਭਰ ਮਨਾਏ ਜਾਣ ਵਾਲੇ ਤਿਉਹਾਰਾਂ ਅਤੇ ਛੁੱਟੀਆਂ ਨੂੰ ਲੈ ਕੇ ਕਾਫ਼ੀ ਉਤਸੁਕ ਹੁੰਦੇ ਹਨ। ਇਸ ਦੌਰਾਨ ਹਿਮਾਚਲ ਪ੍ਰਦੇਸ਼ (Himachal Pradesh) ਦੀ ਸਰਕਾਰ ਨੇ ਸਾਲ 2025 ਦੇ ਕੈਲੰਡਰ (Himachal Holiday list 2025) ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ |
ਹਿਮਾਚਲ ਦੇ ਨਵੇਂ ਕੈਲੰਡਰ ਮੁਤਾਬਕ 24 ਗਜ਼ਟਿਡ ਛੁੱਟੀਆਂ ਹੋਣਗੀਆਂ। ਇਸੇ ਤਰ੍ਹਾਂ ਸਾਲ 2025 ਦੇ ਕੈਲੰਡਰ ‘ਚ 12 ਪਾਬੰਦੀਸ਼ੁਦਾ ਛੁੱਟੀਆਂ ਹੋਣਗੀਆਂ। ਇਸ ਤੋਂ ਇਲਾਵਾ ਰਕਸ਼ਾ ਬੰਧਨ, ਕਰਵਾ ਚੌਥ ਅਤੇ ਭਾਈ ਦੂਜ ਦੀਆਂ ਤਿੰਨ ਛੁੱਟੀਆਂ ਔਰਤਾਂ ਲਈ ਵੱਖਰੇ ਤੌਰ ‘ਤੇ ਉਪਲਬਧ ਹੋਣਗੀਆਂ।
ਹਿਮਾਚਲ ਸਰਕਾਰ ਵੱਲੋਂ ਸਾਲ 2025 ਦੇ ਕੈਲੰਡਰ ਲਈ ਜਾਰੀ ਨੋਟੀਫਿਕੇਸ਼ਨ ਮੁਤਾਬਕ ਨਵੇਂ ਸਾਲ ‘ਚ 14 ਮਾਰਚ ਨੂੰ ਹੋਲੀ ਦੀ ਛੁੱਟੀ ਹੋਵੇਗੀ। ਇਸੇ ਤਰ੍ਹਾਂ ਦੀਵਾਲੀ ਦੇ ਤਿਉਹਾਰ ਮੌਕੇ 20 ਅਕਤੂਬਰ ਨੂੰ ਛੁੱਟੀ ਰਹੇਗੀ। ਇਸ ਦੇ ਨਾਲ ਹੀ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸੇ ਤਰ੍ਹਾਂ 12 ਮਈ ਨੂੰ ਬੁੱਧ ਪੂਰਨਿਮਾ ਹੋਵੇਗੀ। ਇਸ ਦਿਨ ਗਜ਼ਟਿਡ ਛੁੱਟੀ ਵੀ ਹੋਵੇਗੀ।