14 ਸਤੰਬਰ 2024: ਹਿੰਦੂ ਸੰਗਠਨਾਂ ਦੇ ਵੱਲੋਂ ਮਸਜਿਦ ਵਿਵਾਦ ਨੂੰ ਲੈ ਕੇ ਅੱਜ ਹਿਮਾਚਲ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਹੈ| ਦੱਸ ਦੇਈਏ ਕਿ ਦੁਪਹਿਰ 1.30 ਵਜੇ ਤੱਕ ਹਿਮਾਚਲ ਬੰਦ ਦੀ ਕਾਲ ਦਿੱਤੀ ਗਈ ਹੈ| ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸੰਜੌਲੀ ਦੇ ਵਿਚ ਦੋ ਮੰਜ਼ਿਲਾਂ ਇਮਾਰਤ ਦੋ ਸਾਲ ਪਹਿਲਾ ਬਣੀ ਸੀ|
ਮਿਲੀ ਜਾਣਕਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸੁੰਨੀ ਬਜ਼ਾਰ ਵਿੱਚ ਧਰਨੇ ਦੇ ਮੱਦੇਨਜ਼ਰ ਜ਼ਿਆਦਾਤਰ ਦੁਕਾਨਾਂ ਬੰਦ ਹਨ। ਸੁਰੱਖਿਆ ਕਾਰਨਾਂ ਕਰਕੇ ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਸਥਾਨਕ ਥਾਣੇ ਤੋਂ ਇਲਾਵਾ ਬਟਾਲੀਅਨ ਤੋਂ ਵੀ ਰਿਜ਼ਰਵ ਬੁਲਾਏ ਗਏ ਹਨ। ਹਾਲਾਂਕਿ ਪ੍ਰਸ਼ਾਸਨ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਹੈ। ਇਸ ਦੇ ਬਾਵਜੂਦ ਪੁਲਿਸ ਨੇ ਇਹਤਿਆਤ ਵਜੋਂ ਇੱਥੇ ਵਾਧੂ ਬਲ ਤਾਇਨਾਤ ਕਰ ਦਿੱਤੇ ਹਨ। ਏਡੀਐਮ (ਲਾਅ ਐਂਡ ਆਰਡਰ) ਅਜੀਤ ਭਾਰਦਵਾਜ ਨੇ ਕਿਹਾ ਕਿ ਧਰਨੇ ਦੌਰਾਨ ਮੈਜਿਸਟਰੇਟ ਤਾਇਨਾਤ ਕੀਤੇ ਜਾਣਗੇ ਅਤੇ ਹਰ ਸਥਿਤੀ ’ਤੇ ਨਜ਼ਰ ਰੱਖੀ ਜਾਵੇਗੀ। ਲੋਕਾਂ ਅਨੁਸਾਰ ਇਲਾਕੇ ਵਿੱਚ ਵਿਸ਼ੇਸ਼ ਭਾਈਚਾਰਿਆਂ ਅਤੇ ਪ੍ਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ।