Himachal Pradesh

Himachal: ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ, ਵਿਰੋਧੀ ਧਿਰ ਰਿਹਾ ਗੈਰ-ਹਾਜ਼ਰ

ਚੰਡੀਗੜ੍ਹ, 26 ਅਗਸਤ 2024: ਹਿਮਾਚਲ ਪ੍ਰਦੇਸ਼ (Himachal Pradesh) ਵਿਧਾਨ ਸਭਾ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸਰਬ ਪਾਰਟੀ ਬੈਠਕ ਸੱਦੀ । ਪਰ ਇਸ ਬੈਠਕ ‘ਚ ਵਿਰੋਧੀ ਧਿਰ ਗੈਰ-ਹਾਜ਼ਰ ਰਿਹਾ । ਕੁਲਦੀਪ ਪਠਾਨੀਆ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਆਗੂ ਦੀ ਬੇਨਤੀ ‘ਤੇ ਬੈਠਕ ਦੀ ਤਾਰੀਖ਼ ਤੈਅ ਕੀਤੀ ਗਈ ਸੀ। ਪਰ ਸਿਹਤ ਖ਼ਰਾਬ ਹੋਣ ਕਾਰਨ ਉਹ ਬੈਠਕ ‘ਚ ਨਹੀਂ ਆ ਸਕੇ।

ਇਸ ਦੌਰਾਨ ਭਾਜਪਾ ਵੱਲੋਂ ਚੀਫ਼ ਵ੍ਹਿਪ ਵਜੋਂ ਸੁਖਰਾਮ ਚੌਧਰੀ ਅਤੇ ਵਿਨੋਦ ਕੁਮਾਰ ਵੀ ਬੈਠਕ ‘ਚ ਨਹੀਂ ਆਏ। ਉਨ੍ਹਾਂ ਕਿਹਾ, ਸੁਖਰਾਮ ਚੌਧਰੀ ਹਰਿਆਣਾ ‘ਚ ਹਨ ਅਤੇ ਵਿਨੋਦ ਕੁਮਾਰ ਦੇ ਪਰਿਵਾਰ ਵਿੱਚੋਂ ਕਿਸੇ ਦਾ ਦਿਹਾਂਤ ਹੋ ਗਿਆ ਹੈ। ਸਪੀਕਰ ਨੇ ਕਿਹਾ ਕਿ ਉਨ੍ਹਾਂ ਸਦਨ ਦੀ ਕਾਰਵਾਈ ‘ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਜਾਣਕਾਰੀ ਮੁਤਾਬਕ ਇਸ ਵਾਰ ਹਿਮਾਚਲ ਪ੍ਰਦੇਸ਼ (Himachal Pradesh) ਵਿਧਾਨ ਸਭਾ ਦੇ ਮਾਨਸੂਨ ਇਜਲਾਸ ‘ਚ 936 ਸਵਾਲ ਪੁੱਛੇ ਜਾਣਗੇ। ਵਿਧਾਇਕਾਂ ਨੇ ਜ਼ਿਆਦਾਤਰ ਤਬਾਹੀ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ, ਸੜਕਾਂ, ਬਿਜਲੀ, ਪਾਣੀ ਅਤੇ ਬੰਦ ਹੋਏ ਸਕੂਲਾਂ ਨਾਲ ਸਬੰਧਤ ਸਵਾਲ ਪੁੱਛੇ ਹਨ।

Scroll to Top